Home » ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਚੱਲ ਰਹੀਆਂ ਬੇਨਿਯਮੀਆਂ ਖਿਲਾਫ ਮੈਦਾਨ ‘ਚ ਆਈ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ. ਇੰਡੀਆ”

ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਚੱਲ ਰਹੀਆਂ ਬੇਨਿਯਮੀਆਂ ਖਿਲਾਫ ਮੈਦਾਨ ‘ਚ ਆਈ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ. ਇੰਡੀਆ”

ਸਿਵਲ ਹਸਪਤਾਲ, ਹੁਸ਼ਿਆਰਪੁਰ ਦੇ ਪ੍ਰਸਾਸ਼ਨਕ ਅਧਿਕਾਰੀਆਂ ਖਿਲਾਫ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਸ਼ਿਕਾਇਤ ਪੱਤਰ

by Rakha Prabh
21 views
ਹੁਸ਼ਿਆਰਪੁਰ, 4 ਜੁਲਾਈ, ( ਤਰਸੇਮ ਦੀਵਾਨਾ )
ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਚੱਲ ਰਹੀਆਂ ਬੇਨਿਯਮੀਆਂ ਅਤੇ ਸੀਨੀਅਰ ਪ੍ਰਬੰਧਕੀ ਅਧਿਕਾਰੀਆਂ ਦੀਆਂ ਮਨਮਾਨੀਆਂ ਨੂੰ ਲੈ ਕੇ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ. ਇੰਡੀਆ” ਦੇ ਇੱਕ ਵਫਦ ਨੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਦੀ ਅਗਵਾਈ ਵਿੱੱਚ ਸਿਵਲ ਹਸਪਤਾਲ, ਹੁਸ਼ਿਆਰਪੁਰ ਦੇ ਪ੍ਰਸਾਸ਼ਨਕ ਅਧਿਕਾਰੀਆਂ ਬਰਖਿਲਾਫ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਆਈ.ਏ.ਐਸ. ਨੂੰ ਸ਼ਿਕਾਇਤ ਪੱਤਰ ਦਿੰਦਿਆਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਫਦ ਵਿੱਚ ਕਰਮਵਾਰ ਪੱਤਰਕਾਰ ਤਰਸੇਮ ਦੀਵਾਨਾ, ਅਸ਼ਵਨੀ ਸਰਮਾਂ, ਓ.ਪੀ.ਰਾਣਾ, ਸੁਨੀਲ ਲਾਖਾ,ਚੰਦਰ ਪਾਲ ਹੈਪੀ , ਗੁਰਬਿੰਦਰ ਸਿੰਘ ਪਲਾਹਾ ਸ਼ਾੲਮਲ ਸਨ। ਵਫਦ ਨੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਆਈ.ਏ.ਐੱਸ. ਨੂੰ ਸੌਂਪੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸਰਕਾਰੀ ਹਸਪਤਾਲ ਵਿੱਚ ਕਿਸੇ ਵੀ ਜਗ੍ਹਾ ਉਤੇ ਜਨਤਕ ਥਾਂਵਾ ਵਿੱਚ ਤੰਬਾਕੁਨੋਸ਼ੀ ਉਤੇ ਮਨਾਹੀ ਦਾ ਬੋਰਡ ਨਹੀਂ ਹੈ। ਅਜਿਹੇ ਬੋਰਡ ਡਿਸਪਲੇ ਨਾ ਕਰਨ ਕਰਕੇ ਜਿਵੇਂ ਸਿਹਤ ਵਿਭਾਗ ਹੋਰਾਂ ਨੁੰ ਨੋਟਿਸ ਜਾਰੀ ਕਰਕੇ ਚਲਾਨ ਕਰਦਾ ਹੈ, ਉਸੇ ਤਰ੍ਹਾਂ ਹੀ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਅਧਿਕਾਰੀਆਂ ਵਿਰੁੱਧ ਵੀ ਅਜਿਹੀ ਹੀ ਕਾਰਵਾਈ ਕੀਤੀ ਜਾਵੇ। ਸਰਕਾਰੀ ਹਸਪਤਾਲ, ਹੁਸ਼ਿਆਰਪੁਰ ਵਿੱਚ ਅੱਗ ਲੱਗਣ ਦੀ ਸਥਿਤੀ ਵਿੱਚ ਲੋੜੀਂਦੇ ਦਿਸ਼ਾ ਨਿਰਦੇਸ਼ਾਂ ਸਬੰਧੀ ਕੋਈ ਵੀ ਸਾਇਨ ਬੋਰਡ ਅਤੇ ਫਾਇਰ ਸੈਂਸਰ ਨਹੀਂ ਲਗਾਏ ਗਏ ਜਿਸ ਕਾਰਣ ਐੱਸ.ਐੱਮ.ਓ. ਦਫਤਰ ਵਲੋਂ ਹੁਣ ਤੱਕ ਦਫਤਰੀ ਕਾਰਵਾਈ ਨਾ ਕਰਨ ਕਰਕੇ ਇੰਨ੍ਹਾਂ ਵਿਰੁੱਧ ਪ੍ਰਸਾਸ਼ਕੀ ਕਾਰਵਾਈ ਕੀਤੀ ਜਾਵੇ। ਸੁੱਕੇ, ਗਿੱਲੇ ਅਤੇ ਕੈਮਿਕਲ ਕਚਰੇ ਦੇ ਨਿਪਟਾਰੇ ਹਿੱਤ ਹਰੇਕ ਅਜਿਹੀਆਂ ਥਾਂਵਾਂ ਉਤੇ ਜਨਤਕ ਸੁਚਨਾ ਬੋਰਡ ਉਪਲਬਧ ਨਹੀਂ ਹਨ ਅਤੇ ਸਰੇਆਮ ਅੱਗ ਲਗਾ ਕੇ ਰੋਜ਼ਾਨਾ ਕੁੜਾ ਅੱਗ ਲਗਾ ਕੇ ਸਾੜੇ ਜਾਣ ਖਿਲਾਫ ਪੰਜਾਬ ਪੋਲਿਊਸ਼ਨ ਬੋਰਡ ਰਾਹੀਂ ਇਥੋਂ ਦੇ ਅਧਿਕਾਰੀਆਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇ। ਸਰਕਾਰੀ ਹਸਪਤਾਲ, ਹੁਸ਼ਿਆਰਪੁਰ ਦੀ ਬਿਲਡਿੰਗ ਦੀ ਉਸਾਰੀ ਵਿੱਚ ਲੱਗੇ ਮਜਦੁਰਾਂ ਦੇ ਪੜਾਈ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਅਤੇ ਨਜਦੀਕੀ ਆਂਗਨਵਾੜੀ ਵਿੱਚ ਭੇਜਣ ਦੇ ਯੋਗ ਉਪਰਾਲੇ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ। ਸਰਕਾਰੀ ਹਸਪਤਾਲ ਵਿੱਚ ਇਹ ਬੋਰਡ ਲਗਵਾਏ ਜਾਣ ਕਿ ਇਥੇ ਬਾਹਰੋਂ ਦਵਾਈ ਲੈਣ ਲਈ ਨਹੀਂ ਲਿਖੀ ਜਾਂਦੀ ਹੈ। ਸਿਵਲ ਹਸਪਤਾਲ, ਹੁਸ਼ਿਆਰਪੁਰ ਵਿੱਚ ਇਹ ਬੋਰਡ ਲਗਾਏ ਜਾਣ ਕਿ ਬਾਹਰੋਂ ਟੈਸਟ ਨਾ ਕਰਵਾਏ ਜਾਣ ਅਤੇ ਸਰਕਾਰੀ ਹਸਪਤਾਲ ਵਿੱਚੋਂ ਹੀ ਖੁਨ ਦੇ ਟੈਸਟ, ਸਕੇਨਿੰਗ, ਸੀ.ਟੀ., ਅਤੇ ਐਕਸ-ਰੇ, ਈ.ਸੀ.ਜੀ. ਆਦਿ ਕਰਵਾਈ ਜਾਵੇ। ਸਿਵਲ ਹਸਪਤਾਲ ਵਿੱਚ ਬਾਹਰਲੀਆਂ ਐਂਬੁਲੇਂਸਾਂ ਦਾ ਮਰੀਜ ਚੁਕਣ ਲਈ ਆਉਣਾ ਬੰਦ ਕਰਵਾਉਣ ਲਈ ਇਸ ਗੱਲ ਦੀ ਘੋਖ ਕੀਤੀ ਜਾਵੇ ਕਿ ਕਿਹੜੇ ਕਿਹੜੇ ਲੋਕਾਂ ਦੀ ਇਸ ਧੰਦੇ ਵਿੱਚ ਸ਼ਮੁਲੀਅਤ ਹੈ। ਜਦੋਂ ਤੋਂ ਐਮਰਜੈਸੀ ਫਾਇਰ ਸਿਸਟਮ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ ਸੀ ਤਾਂ ਐਮਰਜੈਂਸੀ ਘਟਨਾ ਸਮੇਂ ਪਾਣੀ ਦੀ ਵਰਤੋਂ ਕਰਨ ਸਮੇਂ ਵੱਖ ਵੱਖ ਜਗ੍ਹਾ ਤੇ ਫਾਇਰ ਪਾਈਪਾਂ ਲਗਾਈਆਂ ਗਈਆਂ ਸਨ ਉਹ ਪਾਈਪਾਂ ਇਸ ਸਮੇਂ ਹਸਪਤਾਲ ਵਿਖੇ ਵੇਖਣ ਅਨੂਸਾਰ ਕਿਤੇ ਵੀ ਨਹੀਂ ਹਨ। ਉਹ ਅੱਗ ਬੁਝਾਊ ਪਾਈਪਾਂ ਹਸਪਤਾਲ ਵਿਖੇ ਨਾ ਹੋਣ ਸਬੰਧੀ ਇਥੋਂ ਦੇ ਅਧਿਕਾਰੀਆਂ ਵਲੋਂ ਸੁਰੱਖਿਆ ਲਈ ਅਗਾਂਉਂ ਪ੍ਰਬੰਧ ਨਾ ਕਰਨ ਦੀ ਅਣਗਹਿਲੀ ਕਰਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਪ੍ਰਸਾਸ਼ਕੀ / ਵਿਭਾਗੀ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਪੱਤਰ ਵਿੱਚ ਇਨ੍ਹਾਂ ਖਾਮੀਆਂ ਲਈ ਜ਼ਿੰਮੇਵਾਰ ਅਧਿਕਾਰਿਆਂ ਨੂੰ ਸੁਚੀਬੱਧ ਕਰਕੇ ਉਨ੍ਹਾਂ ਬਰਖਿਲਾਫ ਲੋੜੀਂਦੀ ਸਖਤ ਪ੍ਰਸ਼ਾਸ਼ਕੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

Related Articles

Leave a Comment