ਬੰਬ ਦੀ ਸੂਚਨਾ ਮਗਰੋਂ ਖਾਲੀ ਕਰਾਇਆ ਕੈਨੇਡਾ ਦਾ ਬਿਲੀ ਬਿਸ਼ਪ ਹਵਾਈ ਅੱਡਾ, ਪੜੋ ਕੀ ਹੈ ਪੁਰਾ ਮਾਮਲਾ
ਟੋਰੰਟੋ, 24 ਅਕਤੂਬਰ : ਬੰਬ ਦੀ ਸੂਚਨਾ ਤੋਂ ਬਾਅਦ ਕੈਨੇਡਾ ਦੇ ਟੋਰੰਟੋ ਸਥਿਤ ਇਕ ਟਾਪੂ ਹਵਾਈ ਅੱਡੇ ਨੂੰ ਸ਼ਨਿੱਚਰਵਾਰ ਨੂੰ ਖਾਲੀ ਕਰਾ ਦਿੱਤਾ ਗਿਆ ਅਤੇ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਇਸ ਮਾਮਲੇ ’ਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪੁਲਿਸ ਨੇ ਕਿਹਾ ਕਿ ਉਸ ਨੂੰ ਸ਼ਾਮ ਲਗਭਗ 4 ਵਜੇ ਬਿਲੀ ਬਿਸ਼ਪ ਹਵਾਈ ਅੱਡੇ ਦੇ ਮੁੱਖ ਹਿੱਸੇ ’ਚ ਯਾਤਰੀ ਟਰਮੀਨਲ ਦੇ ਕੋਲ ਇਕ ਸ਼ੱਕੀ ਪੈਕੇਟ ਦੀ ਸੂਚਨਾ ਮਿਲੀ। ਟੋਰੰਟੋ ਪੁਲਿਸ ਨੇ ਟਵੀਟ ਕੀਤਾ, ਅਸੀਂ ਸ਼ੱਕੀ ਵਿਸਫੋਟਕ ਡਿਵਾਈਸ ਦੀ ਜਾਂਚ ਕਰ ਰਹੇ ਹਾਂ। ਵਿਸਫੋਟਕ ਦੀ ਸੂਚਨਾ ਤੋਂ ਬਾਅਦ ਯਾਤਰੀ ਟਰਮੀਨਲ ਦੇ ਕੋਲ ਦੋ ਰਿਹਾਇਸ਼ੀ ਇਮਾਰਤਾਂ ਨੂੰ ਪੂਰੀ ਤਰ੍ਹਾਂ ਅਤੇ ਤੀਜੀ ਨੂੰ ਮਾਮੂਲੀ ਰੂਪ ਨਾਲ ਖਾਲੀ ਕਰਵਾਇਆ ਗਿਆ। ਖੇਤਰ ’ਚ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਉਸ ਦੇ ਰਨਵੇਅ ਬੰਦ ਹਨ ਅਤੇ ਏਅਰ ਕੈਨੇਡਾ ਦੇ ਦੋ ਜਹਾਜ਼ਾਂ ਨੂੰ ਓਂਟਾਰੀਓ ਦੇ ਹੈਮਿਲਟਨ ਵੱਲ ਭੇਜਿਆ ਗਿਆ ਹੈ।