Home » ਡੇਰਾ ਸਿਰਸਾ ਪ੍ਰਮੁੱਖ ਨੇ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਨ ਸਬੰਧੀ ਦਿੱਤਾ ਵੱਡਾ ਸੰਦੇਸ਼

ਡੇਰਾ ਸਿਰਸਾ ਪ੍ਰਮੁੱਖ ਨੇ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਨ ਸਬੰਧੀ ਦਿੱਤਾ ਵੱਡਾ ਸੰਦੇਸ਼

by Rakha Prabh
177 views

ਡੇਰਾ ਸਿਰਸਾ ਪ੍ਰਮੁੱਖ ਨੇ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਨ ਸਬੰਧੀ ਦਿੱਤਾ ਵੱਡਾ ਸੰਦੇਸ਼
ਚੰਡੀਗੜ੍ਹ, 24 ਅਕਤੂਬਰ : ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਅੱਜ ਡੇਰੇ ਦੇ ਆਨਲਾਈਨ ਪ੍ਰੋਗਰਾਮ ਰਾਹੀਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਗਿਰਜਾਘਰ ਆਵੇ, ਉੱਥੇ ਸਿਜਦਾ ਜ਼ਰੂਰ ਕਰੋ, ਨਮਨ ਕਰੋ। ਪਰਮਾਤਮਾ ਕਣ-ਕਣ ’ਚ ਹੈ, ਉਸ ਤੋਂ ਕੋਈ ਵੀ ਜਗ੍ਹਾ ਖਾਲੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਸਾਡੇ ਸੰਤ, ਪੀਰ-ਫਕੀਰਾਂ ਅਤੇ ਗੁਰੂ ਸਾਹਿਬਾਨਾਂ ਦੇ ਬਚਨ ਲਿਖੇ ਹੁੰਦੇ ਹਨ, ਜੋ ਅਨਮੋਲ ਹਨ ਤਾਂ ਉੱਥੇ ਸਿਜਦਾ ਕਰਨ ਨਾਲ ਤੁਹਾਡਾ ਕੁਝ ਘਟ ਨਹੀਂ ਜਾਵੇਗਾ। ਸਾਨੂੰ ਸਾਰੇ ਧਰਮਾਂ ’ਚੋਂ ਸੱਚੀ ਸਿੱਖਿਆ ਮਿਲਦੀ ਹੈ, ਇਸ ਲਈ ਸਾਨੂੰ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ।

ਡੇਰਾ ਪ੍ਰਮੁੱਖ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦਾ ਮੱਕੜਜਾਲ ਫੈਲਿਆ ਹੋਇਆ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਡੇਰਾ ਪ੍ਰਮੁੱਖ ਨੇ ਡੇਰਾ ਪ੍ਰੇਮੀਆਂ ਅਤੇ ਸਮਾਜ ਦੇ ਪਤਵੰਤਿਆਂ ਨੂੰ ਨਸ਼ਿਆਂ ਖ਼ਿਲਾਫ਼ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਗੁਰਬਾਣੀ ਦੀ ਗੂੰਜ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡੇਰਾ ਪ੍ਰਮੁੱਖ ਨੇ ਗੁਰਗੱਦੀ ਸਬੰਧੀ ਮੀਡੀਆ ’ਚ ਫੈਲੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਹੀ ਡੇਰਾ ਮੁਖੀ ਸਨ ਅਤੇ ਰਹਿਣਗੇ।

Related Articles

Leave a Comment