ਕੈਂਡਲ ਲਾਈਟ ਕੈਰਲ ਮਾਰਚ
ਡੀਓਏ, ਸੀਐਨਆਈ, ਜਨਤਾ ਦੇ ਵਿਚਕਾਰ ‘ਸ਼ਾੰਤੀ, ਪ੍ਰੇਮ, ਉਮੀਦ, ਖੁਸ਼ੀ’ ਦਾ ਸੰਦੇਸ਼ ਲੈ ਕੇ ਪਹੁੰਚੀ
ਕੈਂਡਲ ਲਾਈਟ ਕੈਰੋਲ ਮਾਰਚ ਦਾ ਆਯੋਜਨ ਕੀਤਾ
ਅੰਮ੍ਰਿਤਸਰ, 23 ਦਸੰਬਰ: ਖੁਸ਼ੀ ਨਾਲ ਚਮਕਦੇ ਚਿਹਰਿਆਂ ਅਤੇ ਹੱਥਾਂ ਵਿੱਚ ਚਮਕਦੀ ਹੋਈ ਮੋਮਬੱਤੀਆਂ ਫੜ ਕੇ, ਸੈਂਕੜੇ ਈਸਾਈ ਕ੍ਰਿਸਮਸ ਤੋਂ ਪਹਿਲਾਂ ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨਾਰਥ ਇੰਡੀਆ ਵੱਲੋਂ ਆਯੋਜਿਤ ਕੈਂਡਲ ਲਾਈਟ ਕੈਰੋਲ ਮਾਰਚ ਦੌਰਾਨ ਸੇਂਟ ਪੌਲ ਚਰਚ, ਕੋਰਟ ਰੋਡ, ਅੰਮ੍ਰਿਤਸਰ ਵਿਖੇ, ਆਪਣੇ ਬੁੱਲਾਂ ‘ਤੇ ਸ਼ਾਂਤੀ, ਪਿਆਰ, ਉਮੀਦ ਅਤੇ ਏਕਤਾ ਦੇ ਗੀਤ, ਜਿਨ੍ਹਾਂ ਨੂੰ ਉਨ੍ਹਾਂ ਨੇ ਸ਼ਹਿਰ ਵਾਸੀਆਂ ਨਾਲ ਸਾਂਝਾ ਕੀਤਾ, ਇਕੱਠੇ ਹੋਏ।
‘ਹੈਲੀਲੂਈਆ! ਖ਼ੁਦਾਵੰਦ ਯਿਸੂ ਮਸੀਹ ਦੇ ਨਾਮ ਦੀ ਜੈ’ ਦੇ ਨਾਅਰਿਆਂ ਨਾਲ ਅਸਮਾਨ ਉਸ ਵੇਲੇ ਗੂੰਜ ਉੱਠਿਆ ਜਦੋਂ ਸੈਂਕੜੇ ਵਿਸ਼ਵਾਸੀਆਂ ਨੇ ਸੇਂਟ ਪੌਲ ਚਰਚ ਤੋਂ ਸ਼ੁਰੂ ਹੋਏ ਕੈਂਡਲ ਲਾਈਟ ਕੈਰਲ ਮਾਰਚ ਵਿੱਚ ਹਿੱਸਾ ਲਿਆ, ਅਤੇ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਂਦੇ ਹੋਏ ਸ਼ਹਿਰ ਦੇ ਹਰ ਕੋਨੇ ਵਿਚੋਂ ਲੰਘਿਆ, ਦੌਰਾਨ ਪ੍ਰਸਿੱਧ ਕ੍ਰਿਸਮਸ ਕੈਰੋਲ ਗਾਏ।
“ਈਸਾਈ ਧਰਮ ਦਾ ਸਾਰ ਲੋਕਾਂ ਵਿੱਚ ਸਦਭਾਵਨਾ ਅਤੇ ਉਮੀਦ ਫੈਲਾਉਣਾ ਹੈ। ਅੱਜ ਸੰਸਾਰ ਵੱਖ-ਵੱਖ ਕਾਰਨਾਂ ਕਰਕੇ ਪੈਦਾ ਹੋਈ ਨਿਰਾਸ਼ਾ ਦਾ ਸ਼ਿਕਾਰ ਹੈ। ਇਸ ਨੂੰ ਪਿਆਰ ਦੀ ਛੋਹ ਦੀ ਲੋੜ ਹੈ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆਪਣੇ ਗੁਆਂਢੀਆਂ ਨਾਲ ਪਿਆਰ ਕਰਨਾ ਸਿਖਾਇਆ ਹੈ। ਜੇਕਰ ਸੰਸਾਰ ਸੱਚਮੁੱਚ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਪ੍ਰਭੂ ਮਸੀਹ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਲੋੜ ਹੈ। ਇਸੇ ਹੀ ਸੰਦੇਸ਼ ਨੂੰ ਅਸੀਂ ਲੋਕਾਂ ਨਾਲ ਸਾਂਝਾ ਕੀਤਾ ਹੈ, ਅਤੇ ਭਵਿੱਖ ਵਿੱਚ ਵੀ ਸਾਂਝਾ ਕਰਨਾ ਜਾਰੀ ਰੱਖਾਂਗੇ,” ਦ ਮੋਸਟ ਰੈਵ ਡਾ ਪੀ ਕੇ ਸਾਮੰਤਾਰਾਏ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨੌਰਥ ਇੰਡੀਆ, ਨੇ ਕਿਹਾ।
ਸ਼੍ਰੀ ਡੈਨੀਅਲ ਬੀ ਦਾਸ, ਡਾਇਰੈਕਟਰ, ਸੋਸ਼ਿਯੋ-ਇਕਨੌਮਿਕ ਡਿਵੈਲਪਮੈਂਟ ਪ੍ਰੋਗਰਾਮ (ਐਸਈਡੀਪੀ), ਅਤੇ ਸੰਪਤੀ ਮੈਨੇਜਰ, ਡੀਓਏ, ਸੀਐਨਆਈ, ਨੇ ਕਿਹਾ ਕਿ ਸ਼ਾਨਦਾਰ ਸਕੂਲੀ ਅਤੇ ਕਾਲਜ ਸਿੱਖਿਆ ਦੁਆਰਾ ਜਨਤਾ ਨੂੰ ਸਸ਼ਕਤ ਬਣਾਉਣਾ, ਉਨ੍ਹਾਂ ਨੂੰ ਸ਼ਹਿਰੀ ਅਤੇ ਪੇਂਡੂ ਪੱਧਰ ‘ਤੇ ਮਿਆਰੀ ਸਿਹਤ ਦੇਖਭਾਲ ਅਤੇ ਸਲਾਹ ਪ੍ਰਦਾਨ ਕਰਨਾ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਡਾਇਓਸਿਸ ਪ੍ਰਭੂ ਯਿਸੂ ਮਸੀਹ ਦੇ ਪ੍ਰੇਮ ਨੂੰ ਲੋਕਾਂ ਤਕ ਪਹੁੰਚਾ ਰਹੀ ਹੈ।
“ਨਸ਼ਿਆਂ ਦੀ ਲਤ ਅਤੇ ਐੱਚਆਈਵੀ-ਏਡਜ਼ ਦੇ ਦੋਹਰੇ ਖਤਰੇ ਨੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਲੋਕੀ ਇਨ੍ਹਾਂ ਦੇ ਹੱਲ ਲੱਭ ਰਹੇ ਹਨ। ਡਾਇਓਸਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੋਗਰ ਵਿੱਚ ਟਰਨਿੰਗ ਪੁਆਇੰਟ ਦੀ ਸ਼ੁਰੂਆਤ ਕੀਤੀ ਹੈ, ਜਿੱਥੇ ਨਸ਼ੇ ਅਤੇ ਐਚਆਈਵੀ-ਏਡਜ਼ ਤੋਂ ਪ੍ਰਭਾਵਿਤ ਲੋਕ ਇਨ੍ਹਾਂ ਦਾ ਹਾਲ ਪ੍ਰਾਪਤ ਕਰ ਸਕਦੇ ਹਨ,” ਉਨ੍ਹਾਂਨੇ ਕਿਹਾ।
ਉਨ੍ਹਾਂ ਕਿਹਾ ਕਿ ਡਾਇਓਸੀਜ਼ ਦਾ ਸੋਸ਼ਿਯੋ-ਇਕਨੌਮਿਕ ਡਿਵੈਲਪਮੈਂਟ ਪ੍ਰੋਗਰਾਮ (ਐਸਈਡੀਪੀ) ਸਮਾਜਿਕ ਅਤੇ ਵਾਤਾਵਰਣੀ ਮਹੱਤਵ ਦੇ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ ਲਈ ਪਹਿਲਾਂ ਹੀ ਕਾਰਜਸ਼ੀਲ ਹੈ। “ਅਸੀਂ ਆਪਣੀਆਂ ਅੰਤਰ-ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪਹਿਲਕਦਮੀਆਂ ਰਾਹੀਂ ਖੇਤਰ ਵਿੱਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ,” ਉਨ੍ਹਾਂ ਨੇ ਕਿਹਾ।
ਡੀਓਏ, ਸੀਐਨਆਈ