ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਇੰਸਪੈਕਟਰ ਅਮਨਦੀਪ ਸਿੰਘ, ਇੰਚਾਂਰਜ਼ ਸੀ.ਆਈ.ਏ ਸਟਾਫ਼, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਰੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਸਾਹਮਣੇਂ ਡੰਗਰਾ ਵਾਲਾ ਹਸਪਤਾਲ ਵੇਰਕਾ ਵਿੱਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਪਿੰਡ ਮੂਧਲ ਵੱਲੋਂ ਇੱਕ ਮੋਨਾ ਨੌਜ਼ਵਾਨ ਆਉਦੇ ਨੂੰ ਰੋਕ ਕੇ ਨਾਂਮ ਪੁੱਛਿਆਂ, ਜਿਸਨੇ ਆਪਣਾ ਨਾਂਮ ਜਸਕਰਨ ਸਿੰਘ ਉਰਫ਼ ਕਰਨ ਪੁੱਤਰ ਰਣਜੀਤ ਸਿੰਘ ਵਾਸੀ ਪੱਤੀ ਕੱਲੂ ਦੀ, ਵੇਰਕਾ, ਅੰਮ੍ਰਿਤਸਰ ਦੱਸਿਆਂ ਤੇ ਐਕਟੀਵਾ ਦੇ ਕਾਗਜ਼ਾਤ ਬਾਰੇ ਪੁੱਛਿਆ ਤਾਂ ਉਹ ਐਕਟੀਵਾ ਦੇ ਕਾਗਜ਼ ਨਹੀਂ ਪੇਸ਼ ਕਰ ਸਕਿਆ। ਜਿਸਨੂੰ ਬਾਰੀਕੀ ਨਾਲ ਪੁੱਛਣ ਤੇ ਇਸ ਨੇ ਦੱਸਿਆਂ ਕਿ ਇਹ ਐਕਟੀਵਾ ਉਸ ਨੇ ਅਜਨਾਲਾ ਤੋਂ ਚੌਰੀ ਕੀਤੀ ਹੈ। ਇਸ ਤੇ ਮੁਕੱਦਮਾਂ ਨੰਬਰ 48 ਮਿਤੀ 13-07-2023 ਜੁਰਮ 379,411 ਭ:ਦ:, ਥਾਣਾ ਵੇਰਕਾ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।