Home » ਲਿੰਗ ਆਧਾਰਿਤ ਹਿੰਸਾ ’ਤੇ ਵਰਕਸ਼ਾਪ ਕਰਵਾਏਗੀ ਪੰਜਾਬ ਸਰਕਾਰ

ਲਿੰਗ ਆਧਾਰਿਤ ਹਿੰਸਾ ’ਤੇ ਵਰਕਸ਼ਾਪ ਕਰਵਾਏਗੀ ਪੰਜਾਬ ਸਰਕਾਰ

by Rakha Prabh
49 views

ਲਿੰਗ ਆਧਾਰਿਤ ਹਿੰਸਾ ’ਤੇ ਵਰਕਸ਼ਾਪ ਕਰਵਾਏਗੀ ਪੰਜਾਬ ਸਰਕਾਰ
ਚੰਡੀਗੜ੍ਹ, 25 ਅਕਤੂਬਰ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ’ਚ ਲਿੰਗ ਆਧਾਰਿਤ ਹਿੰਸਾ ਅਤੇ ਹੋਰ ਸੰਵੇਦਨਸੀਲ ਵਿਸ਼ਿਆਂ ’ਤੇ ਜਾਗਰੂਕਤਾ ਮੁਹਿੰਮਾਂ ਅਤੇ ਸਿਖਲਾਈ ਦੇਣ ਤੋਂ ਬਾਅਦ 27 ਅਕਤੂਬਰ ਨੂੰ ਜਲੰਧਰ ’ਚ ਲਿੰਗ ਆਧਾਰਿਤ ਹਿੰਸਾ ਸਬੰਧੀ ਰਾਜ ਪੱਧਰੀ ਜਾਗਰੂਕਤਾ ਕਾਨਫਰੰਸ ਕਰਵਾਈ ਜਾ ਰਹੀ ਹੈ।

ਇਸ ਰਾਜ ਪੱਧਰੀ ਸਮਾਗਮ ’ਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜਰ ਹੋਣਗੇ। ਉਹ ਲੋਕਾਂ ਨੂੰ ਲਿੰਗ ਆਧਾਰਿਤ ਹਿੰਸਾ ਦੇ ਨਾਲ-ਨਾਲ ਘਰੇਲੂ ਹਿੰਸਾ, ਦਾਜ ਦੀ ਸਮੱਸਿਆ, ਪੋਕਸੋ ਅਤੇ ਬਾਲ ਵਿਆਹ ਐਕਟ ਆਦਿ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣ ਦਾ ਸੁਨੇਹਾ ਦੇਣਗੇ।

ਸੂਬਾ ਪੱਧਰੀ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀਆਂ ਹਦਾਇਤਾਂ ’ਤੇ ਵੱਖ-ਵੱਖ ਜ਼ਿਲ੍ਹਿਆਂ ’ਚ ਸਿਖਲਾਈ ਪ੍ਰੋਗਰਾਮ ਅਤੇ ਵਰਕਸਾਪਾਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਵਨ ਸਟਾਪ ਸੈਂਟਰਾਂ ਦੇ ਸਟਾਫ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲਿੰਗ ਆਧਾਰਿਤ ਹਿੰਸਾ ਨੂੰ ਪ੍ਰਭਾਵਸਾਲੀ ਢੰਗ ਨਾਲ ਰੋਕਣ ਲਈ ਮੌਜੂਦਾ ਕਾਨੂੰਨ ਵਿਵਸਥਾ, ਘਰੇਲੂ ਹਿੰਸਾ ਐਕਟ, ਦਾਜ ਰੋਕੂ ਕਾਨੂੰਨ, ਪੋਕਸੋ, ਔਨਲਾਈਨ ਦੁਰਵਿਵਹਾਰ, ਅਪਰਾਧ ਕਾਨੂੰਨ ਸੋਧ ਐਕਟ ਬਾਰੇ ਵਿਸਥਾਰ ਨਾਲ ਦੱਸਿਆ।

ਵਨ ਸਟਾਪ ਸੈਂਟਰਾਂ ’ਚ ਅਜਿਹੇ ਕੇਸਾਂ ਤੋਂ ਪੀੜਤ ਵਿਅਕਤੀਆਂ ਲਈ ਪੰਜਾਬ ਸਰਕਾਰ ਵੱਲੋਂ ਉਪਲਬਧ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਹਰ ਖੇਤਰ ’ਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ। ਵਿਭਾਗ ਦੇ ਅਧਿਕਾਰੀਆਂ ਅਤੇ ਕੇਂਦਰਾਂ ਦੇ ਸਟਾਫ ਨੂੰ ਲਿੰਗ ਆਧਾਰਿਤ ਹਿੰਸਾ ਦੇ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਕਿਹਾ ਗਿਆ।

 

Related Articles

Leave a Comment