ਅਹਿਮਦਾਬਾਦ, 16 ਜੂਨ
ਸੌਰਾਸ਼ਟਰ-ਕੱਛ ਖੇਤਰ ’ਚ ਤਬਾਹੀ ਮਚਾਉਣ ਵਾਲਾ ਚੱਕਰਵਾਤੀ ਤੂਫਾਨ ‘ਬਿਪਰਜੁਆਏ’ ਗੁਜਰਾਤ ਦੇ ਤੱਟ ਨਾਲ ਟਕਰਾਉਣ ਦੇ ਕੁਝ ਘੰਟਿਆਂ ਬਾਅਦ ਕਮਜ਼ੋਰ ਹੋ ਕੇ ਬੇਹੱਦ ਗੰਭੀਰ’ ਤੋਂ ਗੰਭੀਰ ਸ਼੍ਰੇਣੀ ਵਿੱਚ ਆ ਗਿਆ। ਚੱਕਰਵਾਤ ਉੱਤਰ-ਪੂਰਬ ਵੱਲ ਵਧਿਆ ਹੈ ਅਤੇ ਇਹ ਕਮਜ਼ੋਰ ਹੋ ਗਿਆ ਹੈ। ਸ਼ਾਮ ਤੱਕ ਇਹ ਦੱਖਣੀ ਰਾਜਸਥਾਨ ‘ਤੇ ਦਬਾਅ ਵਾਲੇ ਖੇਤਰ ’ਚ ਬਦਲ ਜਾਵੇਗਾ।