ਮੋਗਾ, 19 ਨਵੰਬਰ ( ਜੀ.ਐਸ.ਸਿੱਧੂ ) :- ਇਲਾਕੇ ਦੀ ੳੱੁਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਪੰਜਾਬ ਪੱਧਰ ਦੀਆਂ ਪ੍ਰਾਪਤੀਆਂ ਕਰਦਾ ਹੈ। ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ 68ਵੀਆ ਅੰਤਰ ਜ਼ਿਲਾ ਅਥਲੈਟਿਕਸ ਖੇਡਾਂ ਜੋ ਕਿ 11 ਨਵੰਬਰ ਤੋਂ 24 ਨਵੰਬਰ 2024 ਤੱਕ ਗੁਰੂੁ ਨਾਨਕ ਸਟੇਡੀਅਮ ਜ਼ਿਲਾ ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਅੰਡਰ-14,17 ਅਤੇ 19 ਪੱਧਰ ਤੇ ਭਾਗ ਲਿਆ।ਇਸ ਸਬੰਧੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਗਿਆਰਵੀਂ ਕਲਾਸ ਦੀ ਵਿਦਿਆਰਥਣ ਜਸਲੀਨ ਕੌਰ ਨੇ ਕੋਚ ਜਗਜੀਤ ਸਿੰਘ ,ਤਜ਼ਰੇਬਾਰ ਡੀ.ਪੀ. ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ ,ਕੋਚ ਜਗਵਿੰਦਰ ਸਿੰਘ,ਗਗਨਦੀਪ ਸਿੰਘ, ਸੁਰਿੰਦਰ ਸਿੰਘ,ਹਰਸ਼ਦੀਪ ਸਿੰਘ ਮੈਡਮ ਪ੍ਰਕਿ੍ਰਤੀ,ਪ੍ਰੀਤੀ ਦੀ ਸੁਚੱਜੀ ਅਗਵਾਈ ਅਧੀਨ ਸਟੇਟ ਪੱਧਰ ਤੇ ਖੇਡਦੇ ਹੋਏ 400ਮੀ.ਦੋੜ ਵਿੱਚ ਸੋਨ ਤਗਮਾ ਅਤੇ 200 ਮੀ. ਵਿੱਚ ਕਾਸੀ ਦਾ ਤਗਮਾ ਪ੍ਰਾਪਤ ਕੀਤਾ।ਉਹਨਾਂ ਨੇ ਦੱਸਿਆਂ ਕਿ ਜਸਲੀਨ ਕੌਰ ਨੇ ਪਹਿਲਾ ਜੋਨ,ਜ਼ਿਲਾ ਪੱਧਰ ਤੇ ਵੀ ਮੈਡਲ ਪ੍ਰਾਪਤ ਕੀਤੇ ਹਨ।ਇਸ ਸਮੇਂ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥਣ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।