ਸਰਦੂਲਗੜ੍ਹ, 5 ਜੂਨ (ਕੁਲਵਿੰਦਰ ਕੜਵਲ)
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਰ ਕੈਂਪ ਦੌਰਾਨ ਵਿਦਿਆਰਥੀ ਕਰਕੇ ਸਿੱਖਣ ਦਾ ਹੁਨਰ ਗ੍ਰਹਿਣ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਅ ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਸਰਕਾਰੀ ਹਾਈ ਸਕੂਲ ਘੁੱਦੂਵਾਲਾ ਵਿਖੇ ਚੱਲ ਰਹੇ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ। ਸਕੂਲ ਵਿੱਚ ਛੇਵੀਂ ਤੋਂ ਅੱਠਵੀਂ ਦੇ ਬੱਚਿਆਂ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਦੇਖਿਆ ਅਤੇ ਉਤਸ਼ਾਹ ਨਾਲ਼ ਭਾਗ ਲੈਣ ਲਈ ਬੱਚਿਆਂ ਦੀ ਪ੍ਰਸੰਸਾ ਕੀਤੀ। ਫੱਤਾ ਮਾਲੋਕੇ ਸਕੂਲ ਦੇ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ ਵਿੱਚ ਪੜ੍ਹਾਈ ਦੇ ਨਾਲ ਵਿੱਦਿਅਕ ਸਹਿ ਕਿਰਿਆਵਾਂ ਦਾ ਵਧੇਰੇ ਮਹੱਤਵ ਹੈ। ਉਹਨਾਂ ਨੇ ਸਕੂਲ਼ ਸਟਾਫ਼ ਦੀ ਵੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸਕੂਲ਼ ਵਿਖ਼ੇ ਚੱਲ ਰਹੇ ਸਮਰ ਕੈਂਪ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸਕੂਲ਼ ਮੁੱਖ ਅਧਿਆਪਕ ਹਰਸਦੇਵ ਸਰਕਾਰੀ ਹਾਈ ਸਕੂਲ ਘੁੱਦੂਵਾਲਾ ,ਸੁਰਿੰਦਰ ਕੌਰ ਇੰਚਾਰਜ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫੱਤਾ ਮਾਲੋਕਾ, ਸਮੂਹ ਸਟਾਫ਼ ਅਤਛ ਵਿਦਿਆਰਥੀ ਹਾਜ਼ਰ ਰਹੇ।
