Home » ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋਂ ਮਿਲੀ ਗੁਰਪ੍ਰੀਤ ਸਿੰਘ ਨੂੰ ਨੌਕਰੀ ਸਰਕਾਰੀ

ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਵੱਲੋਂ ਮਿਲੀ ਗੁਰਪ੍ਰੀਤ ਸਿੰਘ ਨੂੰ ਨੌਕਰੀ ਸਰਕਾਰੀ

by Rakha Prabh
21 views
ਅੰਮ੍ਰਿਤਸਰ 5 ਜੁਲਾਈ ( ਰਣਜੀਤ ਸਿੰਘ ਮਸੌਣ) ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਜ਼ਿਲ੍ਹਾਂ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨੌਜ਼ਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਰ ਮੁਹੱਈਆ ਕਰਵਾ ਰਿਹਾ ਹੈ। ਗੁਰਪ੍ਰੀਤ ਸਿੰਘ ਵੱਲੋਂ ਦੱਸਿਆਂ ਗਿਆ ਕਿ ਮੈਂ ਆਪਣਾ ਨਾਮ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿੱਖੇ 2019 ਵਿੱਚ ਦਰਜ਼ ਕਰਵਾਇਆ ਸੀ। ਇਸ ਬਾਰੇ ਪ੍ਰਾਰਥੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇੱਕ ਦਿਵਿਆਂਗ ਹੈ ਤੇ ਉਹ ਪਿੰਡ ਵਜ਼ੀਰ ਭੁੱਲਰ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜ਼ਿਲ੍ਹਾਂ ਰੋਜ਼ਗਾਰ ਬਿਉਰੋ ਵੱਲੋਂ ਮੈਨੂੰ ਵੱਖ-ਵੱਖ ਕੈਰੀਅਰ ਆਪਸ਼ਨ ਬਾਰੇ ਜਾਣੂ ਕਰਵਾਇਆ ਗਿਆ।
ਗੁਰਪ੍ਰੀਤ ਨੇ ਕਿਹਾ ਕਿ ਜ਼ਿਲ੍ਹਾਂ ਰੋਜ਼ਗਾਰ ਬਿਊਰੋ ਵੱਲੋਂ ਮੈਨੂੰ ਸਿੱਖਿਆ ਵਿਭਾਗ, ਪੰਜਾਬ ਚੰਡੀਗੜ ਵੱਲੋਂ ਕੱਢੀ ਗਈ ਮਾਸਟਰ ਕੈਡਰ ਦੀਆਂ ਆਸਾਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੈਂ ਆਪਣਾਂ ਆਨ ਲਾਈਨ ਫਾਰਮ ਭਰਿਆ। ਸਿੱਖਿਆ ਵਿਭਾਗ, ਪੰਜਾਬ ਚੰਡੀਗੜ੍ਹ ਵੱਲੋਂ ਸਾਡਾ ਟੈਸਟ ਲਿਆ ਗਿਆ ਤੇ ਮੇਰਾ ਨਾਮ ਮੈਰਿਟ ਲਿਸਟ ਵਿੱਚ ਆ ਗਿਆ, ਹੁਣ ਮੈਂ ਬਤੋਰ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਸੀਨੀ. ਸੰਕੈ. ਸਕੂਲ (ਲੜਕੀਆ) ਜੰਡਿਆਲਾ ਗੁਰੂ ਵਿੱਖੇ ਸੇਵਾ ਨਿਭਾ ਰਿਹਾ ਹਾਂ। ਗੁਰਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ, ਜ਼ਿਲ੍ਹਾਂ ਪ੍ਰਸਾਸ਼ਨ ਅਤੇ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਪੰਜਾਬ ਦੇ ਨੌਜ਼ਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਜ਼ਿਲ੍ਹਾਂ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨਾਲ ਜੁੜ ਕੇ ਰੋਜ਼ਗਾਰ ਸਬੰਧੀ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਲਾਭ ਉਠਾਉਣ।

Related Articles

Leave a Comment