ਗੁਰਦਾਸਪੁਰ
ਅੱਜ ਮਿਡ ਡੇਅ ਮੀਲ ਵਰਕਰਜ ਯੂਨੀਅਨ ਬਲਾਕ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਮੋਨਿਕਾ , ਜਨਰਲ ਸਕੱਤਰ ਚੰਪਾ ਦੇਵੀ, ਸੀਨੀਅਰ ਮੀਤ ਪ੍ਰਧਾਨ ਪੂਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਰਕਰਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਹਿੰਗਾਈ ਦੇ ਯੁੱਗ ਵਿਚ ਘੱਟੋ ਘੱਟ ਜੀਣ ਯੋਗ ਉਜਰਤ 26000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ। ਸਿਹਤ ਬੀਮਾ ਅਤੇ ਵਰਦੀਆਂ ਦਿੱਤੀਆਂ ਜਾਣ। ਵਰਕਰਾਂ ਕਿਹਾ ਕਿ 3000 ਰੁਪਏ ਮਹੀਨੇ ਦੀ ਉਜਰਤ ਨਾਲ ਘਰਾਂ ਦਾ ਗੁਜਾਰਾ ਨਹੀਂ ਹੋ ਰਿਹਾ। ਮੀਟਿੰਗ ਵਿੱਚ 2 ਅਪ੍ਰੈਲ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ ਗਿਆ। ਆਗੂਆਂ ਮੰਗ ਕੀਤੀ ਕਿ ਮਿਡ ਡੇਅ ਮੀਲ ਮੈਨੇਜਰਾਂ ਨੂੰ ਵੀ ਪੱਕਾ ਕੀਤਾ ਜਾਵੇ। ਇਸ ਸਮੇਂ ਤਾਰਾ ਰਾਣੀ, ਮੋਨਿਕਾ, ਜੋਤੀ, ਵਿਮਲਾ ਦੇਵੀਂ, ਨੀਲੋ ਦੇਵੀ, ਪੂਜਾ, ਕਮਲੇਸ਼ ਕੁਮਾਰੀ, ਵੰਦਨਾ, ਨਿਰਮਲਾ, ਕਾਂਤਾ, ਜਸਵਿੰਦਰ ਕੌਰ, ਪਰਮਜੀਤ, ਜੀਵਨ, ਮਨਜੀਤ ਕੌਰ,ਸੁਨੀਤਾ, ਸੁਰਜੀਤ ਕੌਰ ਰਾਜਵੰਤ, ਸੁਖਰਾਜ , ਮਨਦੀਪ ਰਾਣੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ , ਅਨਿਲ ਕੁਮਾਰ ਲਾਹੌਰੀਆ, ਕੁਲਦੀਪ ਪੁਰੋਵਾਲ ਆਦਿ ਹਾਜ਼ਰ ਸਨ।