ਪੰਜਾਬ ਸਰਕਾਰ ਨੇ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਅਤੇ ਤਨਖਾਹ ਵਿਚ ਕੀਤਾ ਵਾਧਾ
ਚੰਡੀਗੜ੍ਹ, 5 ਅਕਤੂਬਰ : ਪੰਜਾਬ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਅਤੇ ਤਨਖ਼ਾਹ ’ਚ ਵਾਧਾ ਕੀਤਾ ਹੈ ।
ਜਾਰੀ ਹੁਕਮਾਂ ’ਚ ਕਿਹਾ ਹੈ ਕਿ ਮਾਲ ਵਿਭਾਗ ’ਚ ਪਟਵਾਰੀਆਂ ਦੀਆਂ 1766 ਖਾਲੀ ਅਸਾਮੀਆਂ ਰਿਟਾਇਰ ਪਟਵਾਰੀਆਂ/ ਕਾਨੂੰਗੋਆਂ ’ਚੋਂ ਭਰਨ ਸਬੰਧੀ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦੇ ਸਨਮੁੱਖ ਹਵਾਲਾ ਅਧੀਨ ਪੱਤਰਾਂ ’ਚ ਸੋਧ ਕਰਦਿਆਂ ਠੇਕੇ ਦੇ ਆਧਾਰ ’ਤੇ ਭਰਤੀ ਲਈ ਪਟਵਾਰੀ ਦੀ ਉਮਰ ਹੱਦ 64 ਸਾਲ ਤੋਂ ਵਧਾਕੇ 67 ਸਾਲ ਅਤੇ ਤਨਖ਼ਾਹ 25 ਹਜਾਰ ਰੁਪਏ ਤੋਂ ਵਧਾਕੇ 35 ਹਜਾਰ ਰੁਪਏ ਕੀਤੀ ਜਾਂਦੀ ਹੈ। ਉਪਰੋਕਤ ਸ਼ਰਤਾਂ ਤੋਂ ਬਿਨਾਂ ਪਹਿਲਾਂ ਲਗਾਈਆਂ ਗਈਆਂ ਹੋਰ ਸਰਤਾਂ ਲਾਗੂ ਰਹਿਣਗੀਆ।