ਸਿੱਧੀ ਭਰਤੀ ਐਚ.ਟੀ, ਸੀਐਚਟੀ, ਬੈਕਲਾਗ ਈਟੀਟੀ ਅਧਿਆਪਕਾਂ ਨੂੰ ਵਿੱਤੀ ਲਾਭ ਨਾ ਦੇਣ ’ਤੇ ਅਧਿਆਪਕਾਂ ’ਚ ਭਾਰੀ ਰੋਸ
–ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਮਸਲੇ ਦਾ ਹੱਲ ਨਾ ਹੋਇਆ ਤਾਂ 6 ਅਕਤੂਬਰ ਨੂੰ ਦਿੱਤਾ ਜਾਵੇਗਾ ਡੀਈਓ ਦਫ਼ਤਰ ਪਟਿਆਲਾ ਧਰਨਾ : ਪੁਸ਼ਪਿੰਦਰ ਹਰਪਾਲਪੁਰ
ਸਮਾਣਾ, 4 ਅਕਤੂਬਰ : ਪੰਜਾਬ ਸਰਕਾਰ ਵੱਲੋਂ ਸਾਲ 2019 ’ਚ ਸਿੱਖਿਆ ਵਿਭਾਗ ’ਚ ਹੈਡਟੀਚਰ, ਸੈਂਟਰ ਹੈਡ ਟੀਚਰ ਅਧਿਆਪਕਾਂ ਦੀ ਸਿੱਧੀ ਭਰਤੀ ਕੀਤੀ ਗਈ ਸੀ। ਜਿਨ੍ਹਾਂ ਦਾ ਪਰਖ ਕਾਲ ਸਮਾਂ 3 ਸਾਲ ਦਾ ਸੀ ਅਤੇ ਤਿੰਨ ਸਾਲ ਪੂਰੇ ਹੋਣ ਉਪਰੰਤ ਉਨ੍ਹਾਂ ਨੂੰ ਪੂਰਾ ਬਣਦਾ ਵਿੱਤੀ ਲਾਭ ਦਿੱਤਾ ਜਾਣਾ ਸੀ, ਪਰ ਜ਼ਿਲ੍ਹਾ ਪਟਿਆਲਾ ਦੇ ਸਿੱਖਿਆ ਅਫਸਰ ਇਨ੍ਹਾਂ ਅਧਿਆਪਕਾਂ ਨੂੰ ਕਨਫਰਮ ਕਰਨ ਉਪਰੰਤ ਉਨ੍ਹਾਂ ਨੂੰ ਵਿੱਤੀ ਲਾਭ ਦੇਣਾ ਮੁਨਾਸਿਬ ਨਹੀਂ ਸਮਝਦੇ।
ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਜਾਰੀ ਹੋਈਆਂ ਚਿੱਠੀਆਂ ਦੇ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਵਿੱਤੀ ਲਾਭ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ’ਚ ਵਿੱਤੀ ਲਾਭ ਰਾਹੀਂ ਤਨਖਾਹਾਂ ਕਢਵਾਈਆਂ ਵੀ ਜਾ ਰਹੀਆਂ ਹਨ, ਪਰ ਜ਼ਿਲ੍ਹਾ ਪਟਿਆਲਾ ਦੇ ਸਿੱਖਿਆ ਅਧਿਕਾਰੀ ਇਸ ਕੰਮ ਨੂੰ ਨੇਪਰੇ ਚਾੜ੍ਹਨ ’ਚ ਅੜਿੱਕਾ ਪੈਦਾ ਕਰ ਰਹੇ ਹਨ।
ਇਸ ਮੌਕੇ ਪਰਮਜੀਤ ਸਿੰਘ ਪਟਿਆਲਾ, ਸੰਦੀਪ ਰਾਜਪੁਰਾ, ਜਸਵਿੰਦਰ ਸਮਾਣਾ, ਸ਼ਿਵਪ੍ਰੀਤ ਸਿੰਘ, ਜਗਪ੍ਰੀਤ ਭਾਟੀਆ ਨੇ ਸਾਂਝੇ ਬਿਆਨ ’ਚ ਕਿਹਾ ਕਿ ਜੇਕਰ ਡੀਈਓ ਪਟਿਆਲਾ ਨੇ ਇਨ੍ਹਾਂ ਸਮੁੱਚੇ ਅਧਿਆਪਕਾਂ ਨੂੰ ਵਿੱਤੀ ਲਾਭ ਨਾ ਦਿੱਤਾ ਤਾਂ 6 ਅਕਤੂਬਰ 2022 ਨੂੰ ਅਣਮਿੱਥੇ ਸਮੇਂ ਲਈ ਡੀਈਓ ਪਟਿਆਲਾ ਦਾ ਦਫ਼ਤਰ ਘੇਰਿਆ ਜਾਵੇਗਾ।
ਅੱਜ ਗੌਰਮਿੰਟ ਟੀਚਰ ਯੂਨੀਅਨ ਦੇ ਆਗੂਆਂ ਸਮੇਤ ਸੈਂਟਰ ਹੈੱਡ ਟੀਚਰ,ਹੈੱਡ ਟੀਚਰ,ਡੀਈਓ ਦਫ਼ਤਰ ਪਟਿਆਲਾ ’ਚ ਜਾ ਕੇ 6 ਅਕਤੂਬਰ ਤੱਕ ਦਾ ਅਲਟੀਮੇਟਮ ਦੇ ਕੇ ਆਏ ਹਨ ਕਿ ਜੇਕਰ ਇਹ ਵਿੱਤੀ ਲਾਭ ਨਾ ਮਿਲੇ ਤਾਂ 6 ਅਕਤੂਬਰ ਨੂੰ ਵੱਡੇ ਪੱਧਰ ’ਤੇ ਧਰਨੇ ’ਚ ਸ਼ਮੂਲੀਅਤ ਕਰਕੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਰਵਿੰਦਰ ਸਿੰਘ, ਰਾਜਪਾਲ ਸਿੰਘ ਪਾਤੜ, ਹਰਵਿੰਦਰ ਸੰਧੂ, ਭੀਮ ਸਿੰਘ, ਜੁਗਪਰਗਟ ਸਿੰਘ, ਵਿਕਰਮ ਸਿੰਘ ਸਮਾਣਾ, ਅਸ਼ੋਕ ਕੁਮਾਰ ਸਮਾਣਾ, ਜਸਪ੍ਰੀਤ ਕੌਰ, ਸਵਰਨਜੀਤ ਕੌਰ, ਰੇਖਾ, ਜੋਤੀ, ਵੰਧਨਾ, ਕਿ੍ਰਸ਼ਨਾ ਕੌਰ, ਨਿਰਭੈ ਸਿੰਘ ਹਰਪ੍ਰੀਤ ਸਿੰਘ, ਜਸਬੀਰ ਪਟਿਆਲਾ, ਗੁਰਪ੍ਰੀਤ ਪਟਿਆਲਾ, ਕੁਲਦੀਪ ਸਿੰਘ ਨਾਭਾ, ਭੁਪਿੰਦਰ ਸਿੰਘ ਕੌੜਾ, ਵੀਰਇੰਦਰ ਸਿੰਘ ਤੇ ਗੁਰਵਿੰਦਰਪਾਲ ਸਿੰਘ ਸਮਾਣਾ, ਸੁਖਜਿੰਦਰ ਸਿੰਘ ਚਰਾਸੋਂ, ਨਵਦੀਪ ਸ਼ਰਮਾ ਸਮੇਤ ਹੋਰ ਵੀ ਸਾਥੀ ਹਾਜਰ ਸਨ ।