Home » ਝੋਨੇ ਦੇ ਸੀਜਨ ’ਚ ਇਸ ਵਾਰ ਨਹਿਰੀ ਪਾਣੀ ਪੂਰਾ ਮਿਲਣ ’ਤੇ ਕਿਸਾਨਾਂ ’ਚ ਖੁਸ਼ੀ ਦੀ ਲਹਿਰ

ਝੋਨੇ ਦੇ ਸੀਜਨ ’ਚ ਇਸ ਵਾਰ ਨਹਿਰੀ ਪਾਣੀ ਪੂਰਾ ਮਿਲਣ ’ਤੇ ਕਿਸਾਨਾਂ ’ਚ ਖੁਸ਼ੀ ਦੀ ਲਹਿਰ

by Rakha Prabh
179 views

ਝੋਨੇ ਦੇ ਸੀਜਨ ’ਚ ਇਸ ਵਾਰ ਨਹਿਰੀ ਪਾਣੀ ਪੂਰਾ ਮਿਲਣ ’ਤੇ ਕਿਸਾਨਾਂ ’ਚ ਖੁਸ਼ੀ ਦੀ ਲਹਿਰ
ਮੰਡੀ ਲਾਧੂਕਾ, 4 ਅਕਤੂਬਰ : ਇਸ ਵਾਰ ਝੋਨੇ ਦੇ ਸੀਜ਼ਨ ’ਚ ਤਰੋਬੜੀ ਮਾਈਨਰ ਵਿਖੇ ਨਹਿਰੀ ਵਿਭਾਗ ਵੱਲੋਂ ਪਾਣੀ ਪੂਰਾ ਦੇਣ ’ਤੇ ਇਲਾਕੇ ਦੇ ਕਿਸਾਨਾਂ ਵੱਲੋਂ ਖ਼ੁਸ਼ੀ ਪ੍ਰਗਟਾਈ ਗਈ।

ਇਸ ਮੌਕੇ ਕਿਸਾਨ ਜਗਜੀਤ ਸਿੰਘ ਰੋਮੀ ਸਾਬਕਾ ਸਰਪੰਚ, ਮੰਗਲ ਸਿੰਘ ਸਰਪੰਚ, ਸੁਰਿੰਦਰ ਕੰਬੋਜ ਸਰਪੰਚ, ਹਰਬੰਸ ਲਾਲ ਕੁੱਕੜ, ਗੁਰਦੀਪ ਸਿੰਘ, ਜੋਬਨਪ੍ਰੀਤ ਸਿੰਘ ਰੰਗੀਲਾ ਨੇ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ’ਚ ਨਹਿਰੀ ਵਿਭਾਗ ਵੱਲੋਂ ਨਹਿਰੀ ਪਾਣੀ ਪੂਰਾ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਇਸ ਇਲਾਕੇ ਦੇ ਟੈਲਾਂ ’ਤੇ ਬੈਠੇ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਨਹੀਂ ਮਿਲਦਾ ਸੀ, ਜਦਕਿ ਇਸ ਵਾਰ ਕਿਸਾਨਾਂ ਨੇ ਆਪਣੀਆਂ ਮੋਟਰਾਂ ਬੰਦ ਰੱਖ ਕੇ ਨਹਿਰੀ ਪਾਣੀ ਖੂਬ ਲਗਾਇਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਬਹੁਤ ਵਧੀਆ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਕਿਸਾਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੀਆਂ ਸਰਕਾਰਾਂ ਆਈਆਂ ਉਨ੍ਹਾਂ ਨੇ ਇਸ ਨਹਿਰੀ ਪਾਣੀ ਵੱਲ ਕੋਈ ਧਿਆਨ ਨਹੀ ਦਿੱਤਾ, ਜਿਸ ਕਾਰਨ ਕਿਸਾਨਾਂ ’ਚ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਆਏ ਦਿਨ ਰੋਸ ਜਤਾਇਆ ਜਾਂਦਾ ਸੀ ਅਤੇ ਨਹਿਰੀ ਵਿਭਾਗ ਉੱਤੇ ਕੋਈ ਅਸਰ ਨਹੀਂ ਹੁੰਦਾ ਸੀ, ਪਰ ਜਦ ਹੁਣ ਇਸ ਵਾਰ ਪੰਜਾਬ ’ਚ ‘ਆਪ’ ਦੀ ਮਾਨ ਸਰਕਾਰ ਬਣਨ ’ਤੇ ਨਹਿਰੀ ਵਿਭਾਗ ਵੱਲੋਂ ਬਿਨਾਂ ਕੋਈ ਡਰ ਖੋਪ ਤੋਂ ਇਸ ਵਾਰ ਨਹਿਰਾਂ ਦੇ ਮੋਘੇ ਠੀਕ ਕਰਕੇ ਅਤੇ ਨਾਜਾਇਜ਼ ਲੱਗੇ ਹੋਏ ਮੋਘੇ ਪੁੱਟ ਕੇ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਦਿੱਤਾ ਗਿਆ ਹੈ।

Related Articles

Leave a Comment