ਸ੍ਰੀ ਗੋਇੰਦਵਾਲ ਸਾਹਿਬ, 23 ਮਾਰਚ (ਰਾਖ਼ਾ ਪ੍ਰਭ ਬਿਊਰੋ ) :- ਸਬ-ਡਿਵੀਜ਼ਨ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਨੌਰੰਗਾਬਾਦ ਵਿਖੇ ਗਰਮ ਸੀਰੇ ’ਚ ਡਿੱਗਣ ਕਾਰਨ ਫੀਡ ਫੈਕਟਰੀ ਮਾਲਕ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਿੰਡ ਨੌਰੰਗਾਬਾਦ ਸਥਿਤ ਬੀਐੱਸ ਐਗਰੋ ਫੀਡ ਫੈਕਟਰੀ ਵਿੱਚ ਸੀਰਾ ਸਟੋਰ ਕਰਨ ਲਈ ਖੱਡਾ ਬਣਾਇਆ ਹੋਇਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵੱਲੋਂ ਕਾਫੀ ਜੱਦੋ-ਜਹਿਦ ਮਗਰੋਂ ਉਨ੍ਹਾਂ ਨੂੰ ਬਾਹਰ ਕੱਢਿਆ ਹੈ। ਤਰਨ ਤਾਰਨ ਸਿਟੀ ਪੁਲੀਸ ਦੇ ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਫੈਕਟਰੀ ਮਾਲਕ ਦਿਲਬਾਗ ਸਿੰਘ ਅਤੇ ਉਸ ਦਾ ਚਾਚਾ ਹਰਭਜਨ ਸਿੰਘ ਮੱਲ ਮੋਹਰੀ ਅਤੇ ਦਿਲਬਾਗ ਸਿੰਘ ਵਾਸੀ ਢੋਟੀਆਂ ਦੀ ਮੌਤ ਹੋ ਗਈ ਹੈ, ਜਦਕਿ ਮਜ਼ਦੂੂਰ ਜਗਰੂਪ ਸਿੰਘ ਵਾਸੀ ਮੱਲ ਮੋਹਰੀ ਮਜ਼ਦੂਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੀਰੇ ਵਿੱਚ ਡਿੱਗਣ ਕਾਰਨ ਫੈਕਟਰੀ ਮਾਲਕ ਸਣੇ ਤਿੰਨ ਦੀ ਮੌਤ, ਇੱਕ ਜ਼ਖ਼ਮੀ
previous post