Home » 8 ਦਸੰਬਰ ਨੂੰ ਸਥਾਪਿਤ ਹੋਵੇਗਾ ਸ਼ਹੀਦ ਸ੍ਰ ਊਧਮ ਸਿੰਘ ਦਾ ਆਦਮਕਦ ਬੁੱਤ

8 ਦਸੰਬਰ ਨੂੰ ਸਥਾਪਿਤ ਹੋਵੇਗਾ ਸ਼ਹੀਦ ਸ੍ਰ ਊਧਮ ਸਿੰਘ ਦਾ ਆਦਮਕਦ ਬੁੱਤ

by Rakha Prabh
37 views

ਫਿਰੋਜ਼ਪੁਰ 21 ਨਵੰਬਰ (ਹਰਜੀਤ ਸਿੰਘ ਲਾਹੌਰੀਆ) ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਸ੍ਰ ਊਧਮ ਸਿੰਘ ਚੋਂਕ ਚ 8 ਦਸੰਬਰ ਨੂੰ ਸ਼ਹੀਦ ਸ੍ਰ ਊਧਮ ਸਿੰਘ ਦਾ ਆਦਮਕਦ ਬੁੱਤ ਸਥਪਿਤ ਕੀਤਾ ਜਾਵੇਗਾ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਫਿਰੋਜ਼ਪੁਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਮੌਕੇ
ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੇ ਦੱਸਿਆ ਕਿ
ਸ਼ਹੀਦ ਦੇ ਨਾਮ ਤੇ ਬਣੇ ਚੋਂਕ ਦੇ ਸੁੰਦਰੀਕਰਨ ਅਤੇ ਨਵੇਂ ਬੁੱਤ ਦੀਆਂ ਤਿਆਰੀਆਂ ਪਿਛਲੇ ਕੁੱਝ ਮਹੀਨਿਆਂ ਤੋਂ ਚਲ ਰਹੀਆਂ ਸਨ, ਜੋ ਕੇ ਹੁਣ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 8 ਦਸੰਬਰ ਦਿਨ ਐਤਵਾਰ ਨੂੰ ਸ਼ਹੀਦ ਦਾ ਆਦਮਕੱਦ ਬੁੱਤ ਸਥਾਪਿਤ ਕਰਕੇ ਉਸ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬੁੱਤ ਦਾ ਉਦਘਾਟਨ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਅਤੇ ਹੋਰ ਧਾਰਮਿਕ, ਸਮਾਜਿਕ ਸ਼ਖਸਿਅਤਾਂ ਵੱਲੋਂ ਕੀਤਾ ਜਾਵੇਗਾ। ਇਸ ਦਿਨ ਸ਼ਹੀਦ ਊਧਮ ਸਿੰਘ ਭਵਨ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਜਿਸ ਵਿਚ ਪੰਜਾਬੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਬੁੱਤ ਸਥਾਪਿਤੀ ਲਈ ਤਿਆਰ ਕੀਤਾ ਗਿਆ ਵਿਸ਼ੇਸ਼ ਪੋਸਟਰ ਵੀ ਜਾਰੀ ਕੀਤਾ ਗਿਆ।
ਇਸ ਮੀਟਿੰਗ ਚ ਜਸਪਾਲ ਹਾਂਡਾ, ਐਡਵੋਕੇਟ ਬਲਜੀਤ ਸਿੰਘ ਡੀ ਏ , ਗੁਰਭੇਜ ਸਿੰਘ ਟਿੱਬੀ, ਗੁਰਨਾਮ ਸਿੱਧੂ ,ਪਰਮਿੰਦਰ ਹਾਂਡਾ, ਪਰਮਿੰਦਰ ਸਿੰਘ ਥਿੰਦ, ਜਸਬੀਰ ਸਿੰਘ ਜੋਸਨ ,ਗੁਰਦੀਪ ਭਗਤ , ,ਦਵਿੰਦਰ ਕਮੱਗਰ, ਬਲਿਆਰ ਸਿੰਘ ਸਾਬਕਾ ਐਮਸੀ , ਮਨਿੰਦਰ ਹਾਂਡਾ , ਅਮਰੀਕ ਸਿੰ, ਪਰਮਿੰਦਰ ਖੁਲਰ, ਮਨਮੀਤ ਸਿੰਘ ਮਿੱਠੂ ਐਮਸੀ ,ਬਲਵਿੰਦਰ ਸਿੰਘ ਬਿੰਦੂ ਜੋਸਨ ਸਰਪੰਚ, ਅਵਤਾਰ ਸਿੰਘ ਕੰਬੋਜ ਨਗਰ ,ਅਵਤਾਰ ਸਿੰਘ ਦੁਲਚੀ ਕੇ ,ਲਖਵਿੰਦਰ ਲੱਖਾ ,ਸੁਖਵਿੰਦਰ ਸਿੰਘ ਥਿੰਦ, ਸੁਚਾ ਸਿੰਘ ਟਿੱਬੀ ਤੋਂ ਇਲਾਵਾ ਰਾਜਨੀਤਕ, ਸਮਾਜ ਸੇਵੀ ਅਤੇ ਧਾਰਮਿਕ ਆਗੂ ਹਾਜਰ ਸਨ।

Related Articles

Leave a Comment