ਮਲੋਟ,10 ਮਾਰਚ (ਪ੍ਰੇਮ ਗਰਗ)-
ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਐਤਵਾਰ ਨੂੰ ਸ਼ਰਧਾਲੂਆਂ ਦੀ ਹਲਕਾ ਮਲੋਟ ਦੀ 7ਵੀਂ ਬੱਸ ਯਾਤਰਾ ਮਾਨਯੋਗ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਸ਼ੇਰਗੜ• ਤੋਂ ਸ੍ਰੀ ਖਾਟੂ ਸ਼ਾਮ ਅਤੇ ਸਾਲਾਸਰ ਧਾਮ ਰਾਜਸਥਾਨ ਦੇ ਦਰਸ਼ਨਾਂ ਲਈ ਆਪ ਪਾਰਟੀ ਦੇ ਬਲਾਕ ਪ੍ਰਧਾਨ ਲਵਲੀ ਸੰਧੂ ਨੇ ਰਵਾਨਾ ਕੀਤੀ| ਇਸ ਮੌਕੇ ਪ੍ਰਧਾਨ ਲਵਲੀ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜਾ ਰਹੀ ਬੱਸ ਦੇ ਯਾਤਰੀਆਂ ਦੇ ਠਹਿਰਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਵੱਲੋ ਕੀਤਾ ਜਾਦਾਂ ਹੈ| ਇਹ ਬੱਸ ਸ੍ਰੀ ਖਾਟੂ ਸ਼ਾਮ ਅਤੇ ਸਾਲਾਸਰ ਧਾਮ ਰਾਜਸਥਾਨ ਦੇ ਦਰਸ਼ਨਾਂ ਲਈ ਭੇਜੀ ਗਈ| ਯਾਤਰਾ ਤੇ ਜਾਣ ਮੌਕੇ ਯਾਤਰੀਆਂ ਵਿੱਚ ਪੂਰਾ ਉਤਸਾਹ ਸੀ| ਉਨ•ਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਹਿੱਤ ਲਈ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਜਾ ਰਹੀਆਂ ਹਨ| ਉਨ•ਾਂ ਆਖਿਆ ਕਿ ਜੋ ਵਿਅਕਤੀ ਕੁਝ ਕਾਰਨਾਂ ਕਰਕੇ ਧਾਰਮਿਕ ਸਥਾਨਾਂ ਦੀ ਯਾਤਰਾ ਨਹੀਂ ਕਰ ਸਕੇ ਹੁਣ ਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਆਪਣੇ ਧਾਰਮਿਕ ਸਥਾਨਾਂ ਤੇ ਸ਼ਰਧਾ ਨਾਲ ਜਾ ਕੇ ਦਰਸ਼ਨ ਕਰ ਸਕਣਗੇ| ਇਸ ਮੌਕੇ ਆਪ ਪਾਰਟੀ ਦੇ ਸੰਦੀਪ ਔਲਖ, ਰਾਣਾ ਜਵੰਦਾ, ਬਲਾਕ ਮੀਡੀਆ ਇੰਚਾਰਜ਼ ਰਾਮ ਸਰੂਪ ਸ਼ੇਰਗੜ•, ਹਰਪ੍ਰੀਤ ਸਿੰਘ ਸ਼ੇਰਗੜ•, ਹੰਸ ਰਾਜ, ਹਰਪਾਲ ਸਿੰਘ, ਰਿੰਪੀ ਮਾਨ, ਅਮਨ ਰੀਡਰ ਤਹਿਸੀਲਦਾਰ, ਜ਼ਿਲ•ਾਂ ਮੀਡੀਆ ਇੰਚਾਰਜ਼ ਰਮੇਸ਼ ਅਰਨੀਵਾਲਾ, ਜ਼ਿਲ•ਾਂ ਸ਼ੋਸ਼ਲ ਮੀਡੀਆ ਇੰਚਾਰਜ਼ ਗਗਨਦੀਪ ਸਿੰਘ ਔਲਖ ਅਤੇ ਸ਼ਰਧਾਲੂ ਮੌਜੂਦ ਸਨ|