Home » PWD ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੀ 16 ਅਤੇ 17 ਨਵੰਬਰ ਦੀ ਸੂਬਾ ਕਾਨਫਰੰਸ ਦਾ ਪੋਸਟਰ ਰਿਲੀਜ਼ ਕੀਤਾ

PWD ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੀ 16 ਅਤੇ 17 ਨਵੰਬਰ ਦੀ ਸੂਬਾ ਕਾਨਫਰੰਸ ਦਾ ਪੋਸਟਰ ਰਿਲੀਜ਼ ਕੀਤਾ

by Rakha Prabh
34 views

ਜਲੰਧਰ ( )PWD ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਦੋ ਰੋਜ਼ਾ ਸੂਬਾ ਕਾਨਫਰੰਸ 16 ਅਤੇ 17 ਨਵੰਬਰ 2024 ਨੂੰ ਜਲੰਧਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਅਗਵਾਈ ਹੇਠ ਵੱਖ ਵੱਖ ਕਮੇਟੀਆ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਵਾਗਤੀ ਕਮੇਟੀ ਦੇ ਚੇਅਰਮੈਨ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਹ ਕਾਨਫਰੰਸ ਮੁਲਾਜ਼ਮ ਲਹਿਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਇਸ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਵਿੱਚ ਲੰਗਰ ਕਮੇਟੀ, ਰਿਹਾਇਸ਼ ਕਮੇਟੀ, ਪ੍ਰੈਸ ਕਮੇਟੀ, ਟਰਾਂਸਪੋਰਟ ਕਮੇਟੀ, ਡੈਕੋਰੇਸ਼ਨ ਕਮੇਟੀ ਅਤੇ ਵਲੰਟੀਅਰਜ਼ ਕਮੇਟੀ ਦੇ ਇੰਨਚਾਰਜਾ ਸਮੇਤ ਤਿਆਰੀ ਵਿੱਚ ਲੱਗੇ ਸਾਥੀਆਂ ਨੇ ਆਪਣੇ ਆਪਣੇ ਜ਼ਿੰਮੇ ਲਾਏ ਗਏ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਾਨਫਰੰਸ ਦਾ ਪੋਸਟਰ ਵੀ ਸਾਝੇ ਤੋਰ ਤੇ ਰੀਲੀਜ਼ ਕੀਤਾ ਗਿਆ । ਇਸ ਮੀਟਿੰਗ ਵਿੱਚ ਪੁਸ਼ਪਿੰਦਰ ਕੁਮਾਰ ਵਿਰਦੀ, ਤਰਸੇਮ ਮਾਧੋਪੁਰੀ, ਹਰੀ ਰਾਮ, , ਕੁਲਦੀਪ ਵਾਲੀਆ, , ਅਕਲ ਚੰਦ ਸਿੰਘ, ਰਾਜਿੰਦਰ ਕੁਮਾਰ ਮਹਿਤਪੁਰ, ਰਤਨ ਸਿੰਘ, ਬਲਵੀਰ ਸਿੰਘ ਪਰਨਾਮ ਸਿੰਘ ਸੈਣੀ,ਨਰੇਸ਼ ਨਾਹਰ, ਮਨਜਿੰਦਰ ਸਿੰਘ ਤਲਵਣ, ਸੁਖਦਿਆਲ ਸ਼ਾਹਕੋਟ, ਸਤਵਿੰਦਰ ਸਿੰਘ ਫਿਲੋਰ, ਰਾਮ ਬਰਿਛ ਗੋਪਾਲ ਸਿੰਘ ਰਾਵਤ, ਬਲਵੀਰ ਸਿੰਘ ਗੁਰਾਇਆ

Related Articles

Leave a Comment