Home » ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੀਨੀਅਰ ਵਰਗ ਦੇ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਹੋਏ

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੀਨੀਅਰ ਵਰਗ ਦੇ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਹੋਏ

by Rakha Prabh
16 views
ਦਲਜੀਤ ਕੌਰ
ਸੰਗਰੂਰ, 2 ਅਕਤੂਬਰ, 2023: ਖੇਡ ਵਿਭਾਗ ਪੰਜਾਬ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਅਧੀਨ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਅੱਜ ਸੀਨੀਅਰ ਵਰਗਾਂ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਅੱਜ ਕੇਵਲ ਸਿੰਘ, ਜੂਡੋ ਖਿਡਾਰੀ, ਰਿਟਾ. ਪੰਜਾਬ ਪੁਲਿਸ, ਸ੍ਰੀ ਪਾਲਾ ਮੱਲ ਸਿੰਗਲਾ ਸੀਨੀਅਰ ਸਿਟੀਜ਼ਨ ਕਮੇਟੀ ਦੇ ਪ੍ਰਧਾਨ, ਸ੍ਰੀ ਸੱਤਦੇਵ ਸ਼ਰਮਾ ਨੈਸ਼ਨਲ ਮੈਡਲਿਸਟ, ਸ੍ਰੀ ਓਮ ਪ੍ਰਕਾਸ਼ ਅਰੋੜਾ ਸਕੱਤਰ ਰੋਲਰ ਸਕੇਟਿੰਗ ਐਸੋਸੀਏਸ਼ਨ ਸੰਗਰੂਰ ਵਲੋਂ ਸ਼ਿਰਕਤ ਕੀਤੀ ਗਈ ਅਤੇ ਮੈਡਲ ਸੈਰੇਮਨੀ ਕੀਤੀ ਗਈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫ਼ਸਰ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ- ਈਵੈਂਟ ਸ਼ਾਟਪੁੱਟ ਵਰਗ ਗਰੁੱਪ 65 ਸਾਲ ਤੋਂ ਉਪਰ ਵਿੱਚ ਬਲਵਿੰਦਰ ਸਿੰਘ ਨੇ ਪਹਿਲਾ, ਰਾਜਵੰਤ ਸਿੰਘ ਘੁੱਲੀ ਨੇ ਦੂਜਾ ਤੇ ਭਗਵਾਨ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਈਵੈਂਟ 100 ਮੀਟਰ ਰੇਸ ਵਰਗ ਗਰੁੱਪ 21-30 (ਵੂਮੈਨ) ਵਿੱਚ ਅਮਨਪ੍ਰੀਤ ਕੌਰ, ਵੀਰਪਾਲ ਕੌਰ ਅਤੇ ਪ੍ਰਭਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 100 ਮੀਟਰ ਰੇਸ ਉਮਰ ਵਰਗ 41-55 (ਮੈਨ) ਵਿੱਚ ਅਮਨਦੀਪ ਸਿੰਘ, ਬਲਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਈਵੈਂਟ 100 ਮੀਟਰ ਰੇਸ ਏਜ਼ ਗਰੁੱਪ 41-55 (ਵੂਮੈਨ) ਵਿੱਚ ਕੁਲਦੀਪ ਕੌਰ, ਜਸਦੀਪ ਕੌਰ ਅਤੇ ਜਗਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
ਗੇਮ ਕਿੱਕ ਬਾਕਸਿੰਗ- ਏਜ਼ ਗਰੁੱਪ 21-30 ਭਾਰ ਵਰਗ 63.5 ਫੁੱਲ ਕਾਨਟੈਕਟ ਦੇ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ ਅਤੇ ਰਵੀ ਕੁਮਾਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ -57 ਪੁਆਇੰਟ ਫਾਈਟ ਦੇ ਮੁਕਾਬਲੇ ਵਿੱਚ ਰਮਨੀਸ਼ ਕੁਮਾਰ ਨੇ ਪਹਿਲਾ ਅਤੇ ਗੁਰਵਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਗੇਮ ਖੋਹ-ਖੋਹ- ਅੰ-21 (ਲੜਕੀਆਂ) ਦੇ ਮੁਕਾਬਲੇ ਵਿੱਚ ਅਨਦਾਣਾ ਏ ਨੇ ਪਹਿਲਾ, ਸ਼ੇਰਪੁਰ ਏ ਨੇ ਦੂਸਰਾ ਅਤੇ ਲਹਿਰਾਗਾਗਾ ਏ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਗੇਮ ਪਾਵਰ ਲਿਫਟਿੰਗ- ਏਜ਼ ਗਰੁੱਪ 21-30 ਸਾਲ (ਵੂਮੈਨ) ਭਾਰ ਵਰਗ 57 ਕਿਲੋ ਦੇ ਮੁਕਾਬਲੇ ਵਿੱਚ ਅਮੀਸ਼ਾ ਗੋਇਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਏਜ ਗਰੁੱਪ 31-40 ਸਾਲ (ਵੂਮੈਨ) ਭਾਰ ਵਰਗ 47 ਕਿਲੋ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਭਾਰ ਵਰਗ 72 ਕਿਲੋ ਵਿੱਚ ਸਵਾਤੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਗੇਮ ਫੁੱਟਬਾਲ- ਅੰ-31-40 (ਮੈਨ) ਵਿੱਚ ਸੁਨਾਮ ਏ ਟੀਮ ਅਤੇ ਧੂਰੀ ਦੀ ਟੀਮ ਵਿੱਚ ਹੋਏ ਮੁਕਾਬਲੇ ਦੌਰਾਨ ਧੂਰੀ ਦੀ ਟੀਮ ਜੇਤੂ ਰਹੀ। ਅੰ-21 (ਲੜਕੇ) ਅਨਦਾਣਾ ਦੀ ਟੀਮ ਅਤੇ ਲਹਿਰਾਗਾਗਾ ਏ ਦੀ ਟੀਮ ਵਿੱਚ ਹੋਏ ਮੁਕਾਬਲੇ ਦੌਰਾਨ ਅਨਦਾਣਾ ਦੀ ਟੀਮ ਜੇਤੂ ਰਹੀ।
ਗੇਮ ਨੈੱਟਬਾਲ- ਅੰ-21 ਦੇ ਏਜ਼ ਗਰੁੱਪ ਵਿੱਚ ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਧੂਰੀ ਦੀ ਟੀਮ ਨੇ ਪਹਿਲਾ, ਸ਼ਹੀਦੇ ਆਜਮ ਸ੍ਰ ਭਗਤ ਸਿੰਘ ਕਲੱਬ, ਕਮੋਮਾਜਰਾ ਦੀ ਟੀਮ ਨੇ ਦੂਸਰਾ ਅਤੇ ਪਿੰਡ ਨਮੋਲ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਗੇਮ ਲਾਅਨ ਟੈਨਿਸ- ਏਜ ਗਰੁੱਪ 41-55 (ਮੈਨ) ਦੇ ਮੁਕਾਬਲੇ ਵਿੱਚ ਰਾਕੇਸ਼ ਕੁਮਾਰ ਨੇ ਪਹਿਲਾ, ਓਮੰਗ ਸ਼ਰਮਾ ਨੇ ਦੂਸਰਾ ਅਤੇ ਕਰਨੈਲ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਏਜ ਗਰੁੱਪ 21-30 (ਮੈਨ) ਵਿੱਚ ਅੰਮ੍ਰਿਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਏਜ ਗਰੁੱਪ 31-40 (ਮੈਨ) ਵਿੱਚ ਦਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਗੇਮ ਕਬੱਡੀ (ਨੈਸ਼ਨਲ ਸਟਾਇਲ)- ਏਜ ਗਰੁੱਪ 17 (ਲੜਕੀਆਂ) ਵਿੱਚ ਸੰਗਰੂਰ ਏ ਟੀਮ ਨੇ ਪਹਿਲਾ, ਲਹਿਰਾਗਾਗਾ ਏ ਟੀਮ ਨੇ ਦੂਸਰਾ ਅਤੇ ਸੁਨਾਮ ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਗੇਮ ਗੱਤਕਾ- ਅੰ-21 (ਲੜਕੀਆਂ) ਈਵੈਂਟ ਸਿੰਗਲ ਸੋਟੀ ਵਿਅਕਤੀਗਤ ਵਿੱਚ ਅਵਨੀਤ ਕੌਰ ਨੇ ਪਹਿਲਾ, ਗਗਨਦੀਪ ਕੌਰ ਨੇ ਦੂਸਰਾ, ਕਮਲਜੀਤ ਕੌਰ ਅਤੇ ਕਰਮਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੇ) ਈਵੈਂਟ ਸ਼ਸ਼ਤਰ ਪ੍ਰਦਰਸ਼ਨੀ ਵਿਅਕਤੀਗਤ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ, ਅਖਿਲਪ੍ਰੀਤ ਸਿੰਘ ਨੇ ਦੂਸਰਾ, ਅਮਨਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।

Related Articles

Leave a Comment