Home » ਜ਼ੀਰਾ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਲਈ ਜਥਾ ਹੋਇਆ ਰਵਾਨਾ

ਜ਼ੀਰਾ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਲਈ ਜਥਾ ਹੋਇਆ ਰਵਾਨਾ

by Rakha Prabh
72 views

ਜ਼ੀਰਾ/ ਫਿਰੋਜ਼ਪੁਰ 1 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈਡਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਪਵਿੱਤਰ ਅਸਥਾਨਾਂ ਝਬਾਲ ਦੀ ਪਹਿਲੀ ਪੈਦਲ ਯਾਤਰਾ ਜ਼ੀਰਾ ਦੇ ਨੌਜਵਾਨਾ ਵੱਲੋਂ ਸ਼ੁਰੂ ਕੀਤੀ ਗਈ। ਇਸ ਮੌਕੇ ਬਾਬਾ ਬੁੱਢਾ ਸਾਹਿਬ ਜੀ ਦੇ ਝਬਾਲ ਵਿਖੇ ਬਣੇ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇ ਸਲਾਨਾ ਜੋੜ ਮੇਲਾ ਨੂੰ ਮੁੱਖ ਰੱਖਦਿਆਂ ਹੋਇਆਂ ਜ਼ੀਰੇ ਦੀਆਂ ਸੰਗਤਾਂ ਵੱਲੋਂ ਪਹਿਲੀ ਪੈਦਲ ਯਾਤਰਾ ਸੁਰੂ ਕੀਤੀ ਗਈ । ਇਸ ਮੌਕੇ ਪੈਦਲ ਯਾਤਰਾ ਵਿੱਚ ਵਿੱਕੀ ਨਾਰੰਗ ਨਾਰੰਗ ਬੂਟ ਹਾਊਸ ਜ਼ੀਰਾ, ਬਲਜਿੰਦਰ ਸਿੰਘ ਸਿੰਘ ਬ੍ਰਦਰ ਮੈਡੀਕਲ ਜ਼ੀਰਾ, ਸੰਦੀਪ ਬਜਾਜ,ਬਲਵਿੰਦਰ ਸਿੰਘ ਸੋਨੂੰ ਗੁਰੂ ਨਾਨਕ ਜੂਸ ਬਾਰ, ਲਵਲਿੰਦਰ ਸਿੰਘ ਲਵਲੀ ਮੋਟਰ ਗੈਰਜ ਜ਼ੀਰਾ,ਅਮਨ ਸੇਖਵਾਂ, ਵਰਿਆਮ ਸਿੰਘ ਜ਼ੀਰਾ, ਕਰਮਜੀਤ ਸਿੰਘ ਮੱਲੋ ਕੇ, ਮਨਦੀਪ ਸਿੰਘ ਮੰਗਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਇਸ ਦੌਰਾਨ ਪੈਦਲ ਯਾਤਰਾ ਦਾ ਜਥਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ।

Related Articles

Leave a Comment