Home » ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ : ਰੰਕਜ ਦੀ ਜ਼ਮਾਨਤ ’ਤੇ ਬਹਿਸ ਮੁਕੰਮਲ, 6 ਨੂੰ ਸੁਣਾਇਆ ਜਾਵੇਗਾ ਫੈਸਲਾ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ : ਰੰਕਜ ਦੀ ਜ਼ਮਾਨਤ ’ਤੇ ਬਹਿਸ ਮੁਕੰਮਲ, 6 ਨੂੰ ਸੁਣਾਇਆ ਜਾਵੇਗਾ ਫੈਸਲਾ

by Rakha Prabh
161 views

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ : ਰੰਕਜ ਦੀ ਜ਼ਮਾਨਤ ’ਤੇ ਬਹਿਸ ਮੁਕੰਮਲ, 6 ਨੂੰ ਸੁਣਾਇਆ ਜਾਵੇਗਾ ਫੈਸਲਾ
ਮੁਹਾਲੀ, 5 ਅਕਤੂਬਰ : ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵੀਡੀਓ ਲੀਕ ਮਾਮਲੇ ’ਚ ਮੰਗਲਵਾਰ ਨੂੰ ਖਰੜ੍ਹ ਦੀ ਅਦਾਲਤ ’ਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਦੀ ਅਦਾਲਤ ’ਚ ਰੰਕਜ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਹੋਈ। ਰੰਕਜ ਦੇ ਵਕੀਲ ਹਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਬਹਿਸ ਪੂਰੀਆਂ ਹੋ ਚੁੱਕੀਆਂ ਹਨ। ਅਦਾਲਤ ਨੇ 6 ਅਕਤੂਬਰ ਤੱਕ ਜ਼ਮਾਨਤ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਐਡਵੋਕੇਟ ਜੌਹਲ ਨੇ ਦੱਸਿਆ ਕਿ ਉਨ੍ਹਾਂ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਰੰਕਜ ਨੇ ਆਪਣੀ ਡੀਪੀ ਦੀ ਵਰਤੋਂ ਸਬੰਧੀ 18 ਸਤੰਬਰ ਨੂੰ ਧੌਲੀ ਥਾਣੇ ’ਚ ਡੀਡੀਆਰ ਦਰਜ ਕਰਵਾਈ ਸੀ ਅਤੇ ਉਹ ਪੁਲਿਸ ਜਾਂਚ ’ਚ ਸਹਿਯੋਗ ਕਰਨ ਲਈ ਤਿਆਰ ਸੀ ਪਰ ਮੁਹਾਲੀ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਰੰਕਜ ਨੂੰ 41ਏ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ, ਜੋ ਪੁਲਿਸ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੇਸਾਂ ’ਚ 7 ਸਾਲ ਤੋਂ ਘੱਟ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਵਿਅਕਤੀ ਪੁਲਿਸ ਦੀ ਜਾਂਚ ’ਚ ਪੂਰਾ ਸਹਿਯੋਗ ਕਰ ਰਿਹਾ ਹੈ, ਉਸ ਨੂੰ ਗਿ੍ਰਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਨੂੰ 41ਏ ਦਾ ਨੋਟਿਸ ਦੇਣਾ ਪੈਂਦਾ ਹੈ, ਜੋ ਪੁਲਿਸ ਨੇ ਨਹੀਂ ਦਿੱਤਾ।

ਇਸ ਤੋਂ ਇਲਾਵਾ ਉਸ ਨੇ ਅਦਾਲਤ ਨੂੰ ਦੱਸਿਆ ਕਿ ਫੌਜ ਦੇ ਜਵਾਨ ਸੰਜੀਵ ਸਿੰਘ ਨੇ ਵੀ ਅਦਾਲਤ ’ਚ ਕਿਹਾ ਹੈ ਕਿ ਰੰਕਜ ਬੇਕਸੂਰ ਹੈ ਅਤੇ ਵਿਦਿਆਰਥਣ ਨੇ ਵੀ ਉਸ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਅਦਾਲਤ ਇਸ ’ਤੇ ਕੀ ਫੈਸਲਾ ਦਿੰਦੀ ਹੈ।

ਸੂਤਰਾਂ ਅਨੁਸਾਰ ਪੁਲਿਸ ਕੋਲ ਰਿਪੋਰਟ ਆ ਗਈ ਹੈ, ਜਿਸ ’ਚ ਵਿਦਿਆਰਥਣ ਦੀ ਸਿਰਫ਼ ਵੀਡੀਓ ਅਤੇ ਫੋਟੋਆਂ ਹੀ ਬਰਾਮਦ ਹੋਈਆਂ ਹਨ, ਜਦਕਿ ਕਿਸੇ ਹੋਰ ਵਿਦਿਆਰਥਣ ਦੀ ਫੋਟੋ ਅਤੇ ਵੀਡੀਓ ਨਹੀਂ ਮਿਲੀ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਫੌਜੀ ਜਵਾਨ ਸੰਜੀਵ ਸਿੰਘ ਨੂੰ ਸੋਮਵਾਰ ਦੇਰ ਸ਼ਾਮ ਖਰੜ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਤਿੰਨ ਦਿਨਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਦਾਲਤ ਨੇ ਪੁਲਿਸ ਰਿਮਾਂਡ ਲੈਂਦਿਆਂ ਦਲੀਲ ਦਿੱਤੀ ਸੀ ਕਿ ਪੁਲਿਸ ਰਿਮਾਂਡ ਦੌਰਾਨ ਫੌਜੀ ਜਵਾਨ ਦੇ ਮੋਬਾਈਲ ਫੋਨ ਤੋਂ ਆਈ ਇਤਰਾਜ਼ਯੋਗ ਵੀਡੀਓ ਦੇ ਸਬੰਧ ’ਚ ਉਨ੍ਹਾਂ ਨੂੰ ਕੁਝ ਅਹਿਮ ਸਬੂਤ ਮਿਲੇ ਹਨ।

ਸੂਤਰਾਂ ਅਨੁਸਾਰ ਪੁਲਿਸ ਦੇ ਹੱਥ ਕੁਝ ਹੋਰ ਔਰਤਾਂ ਦੀਆਂ ਵੀਡੀਓਜ਼ ਅਤੇ ਫੋਟੋਆਂ ਵੀ ਲੱਗੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਫੌਜੀ ਜਵਾਨ ਦੇ ਪੁਲਿਸ ਰਿਮਾਂਡ ’ਚ 3 ਦਿਨ ਦਾ ਵਾਧਾ ਕਰ ਦਿੱਤਾ ਹੈ।

Related Articles

Leave a Comment