ਹੁਸ਼ਿਆਰਪੁਰ 11 ਸਤੰਬਰ ( ਤਰਸੇਮ ਦੀਵਾਨਾ )
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਲੀਮਾਨੀ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਨੂੰ ਲੀਹ ’ਤੇ ਪਾਉਂਦਿਆਂ ਵੱਖ-ਵੱਖ ਪਾਰਲੀਮਾਨੀ ਸੀਟਾਂ ਲਈ ਇੰਚਾਰਜਾਂ ਦਾ ਐਲਾਨ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਜ਼ਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਾ ਇੰਚਾਰਜ ਨਿਯੁਕਤ ਕੀਤਾ ਹੈ ਇਹ ਖ਼ਬਰ ਮਿਲਦਿਆਂ ਹੀ ਲਾਲੀ ਬਾਜਵਾ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜ਼ਿਕਰਯੋਗ ਹੈ ਕਿ ਕੁੱਝ ਹੀ ਦਿਨ ਪਹਿਲਾਂ ਬਸਪਾ ਦੀ ਟਿਕਟ ਤੋਂ ਚੋਣਾਂ ਲੜ ਚੁੱਕੇ ਟਾਂਡਾ ਦੇ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ ਨੂੰ ਜ਼ਿਲਾ ਪ੍ਰਧਾਨ ਬਣਾਉਣ ਦੀ ਖ਼ਬਰ ਫੈਲਦਿਆਂ ਸਾਰ ਹੀ ਲਾਲੀ ਬਾਜਵਾ ਸਮਰਥਕ ਮਾਯੂਸ ਹੋ ਗਏ ਸਨ ।