Home » Big News : ਤੇਲ ਕੰਪਨੀਆਂ ਨੇ ਦੁਸ਼ਹਿਰੇ ਵਾਲੇ ਦਿਨ ਦਿੱਤੀ ਖੁਸ਼ਖਬਰੀ, ਇਨ੍ਹਾਂ ਸ਼ਹਿਰਾਂ ’ਚ ਘਟੀਆਂ ਕੀਮਤਾਂ

Big News : ਤੇਲ ਕੰਪਨੀਆਂ ਨੇ ਦੁਸ਼ਹਿਰੇ ਵਾਲੇ ਦਿਨ ਦਿੱਤੀ ਖੁਸ਼ਖਬਰੀ, ਇਨ੍ਹਾਂ ਸ਼ਹਿਰਾਂ ’ਚ ਘਟੀਆਂ ਕੀਮਤਾਂ

by Rakha Prabh
128 views

Big News : ਤੇਲ ਕੰਪਨੀਆਂ ਨੇ ਦੁਸ਼ਹਿਰੇ ਵਾਲੇ ਦਿਨ ਦਿੱਤੀ ਖੁਸ਼ਖਬਰੀ, ਇਨ੍ਹਾਂ ਸ਼ਹਿਰਾਂ ’ਚ ਘਟੀਆਂ ਕੀਮਤਾਂ
ਨਵੀਂ ਦਿੱਲੀ, 5 ਅਕਤੂਬਰ : ਤੇਲ ਕੰਪਨੀਆਂ ਵੱਲੋਂ ਅੱਜ ਸਵੇਰੇ ਪੈਟਰੋਲ ਅਤੇ ਡੀਜਲ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਅੱਜ ਦੁਸ਼ਹਿਰੇ ਵਾਲੇ ਦਿਨ ਕੁਝ ਸ਼ਹਿਰਾਂ ’ਚ ਤੇਲ ਦੀਆਂ ਕੀਮਤਾਂ ’ਚ ਬਦਲਾਅ ਹੋਇਆ ਹੈ। ਜਿੱਥੇ ਕੁਝ ਸ਼ਹਿਰਾਂ ’ਚ ਕੀਮਤਾਂ ਵਧੀਆਂ ਹਨ, ਉੱਥੇ ਹੀ ਕੁਝ ਸ਼ਹਿਰਾਂ ’ਚ ਕੀਮਤਾਂ ਘਟੀਆਂ ਹਨ। ਜੇਕਰ ਤੁਸੀਂ ਆਪਣੇ ਵ੍ਹੀਕਲ ’ਚ ਤੇਲ ਭਰਵਾਉਣ ਜਾ ਰਹੇ ਹੋ ਤਾਂ ਜਾਣੋ ਪੈਟਰੋਲ-ਡੀਜਲ ਦੇ ਨਵੇਂ ਰੇਟ

You Might Be Interested In

ਪਿਛਲੇ ਦੋ ਦਿਨਾਂ ਤੋਂ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜੀ ਨਾਲ ਵਾਧਾ ਹੋ ਰਿਹਾ ਹੈ, ਇਸ ਤੋਂ ਬਾਅਦ ਵੀ ਤੇਲ ਕੰਪਨੀਆਂ ਨੇ ਦਿੱਲੀ ਸਮੇਤ ਦੇਸ਼ ਦੇ 4 ਮਹਾਨਗਰਾਂ ’ਚ ਤੇਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਓਪੇਕ ਪਲੱਸ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਆਉਣ ਤੋਂ ਰੋਕਣ ਲਈ ਉਤਪਾਦਨ ’ਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜਰ ਆਉਣ ਵਾਲੇ ਦਿਨਾਂ ’ਚ ਤੇਲ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਸੰਭਾਵਨਾ ਮਜਬੂਤ ਹੋ ਗਈ ਹੈ।

4 ਮਹਾਨਗਰਾਂ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ
ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ’ਚ ਸਥਿਰ ਹਨ। ਬੁੱਧਵਾਰ ਨੂੰ ਦਿੱਲੀ ’ਚ ਪੈਟਰੋਲ ਅਤੇ ਡੀਜਲ ਦੇ ਰੇਟ ਕ੍ਰਮਵਾਰ 96.72 ਰੁਪਏ ਅਤੇ 89.62 ਰੁਪਏ ਪ੍ਰਤੀ ਲੀਟਰ ਹਨ। ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜਲ 94.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ’ਚ ਪੈਟਰੋਲ ਦੀ ਕੀਮਤ 102.63 ਰੁਪਏ ਅਤੇ ਡੀਜਲ ਦੀ ਕੀਮਤ 94.24 ਰੁਪਏ ਹੈ। ਕੋਲਕਾਤਾ ’ਚ ਇਕ ਲੀਟਰ ਪੈਟਰੋਲ 106.03 ਰੁਪਏ ਅਤੇ ਡੀਜਲ 92.76 ਰੁਪਏ ’ਚ ਮਿਲ ਰਿਹਾ ਹੈ।

ਨੋਇਡਾ ’ਚ ਪੈਟਰੋਲ 96.76 ਰੁਪਏ ਅਤੇ ਡੀਜਲ 89.93 ਰੁਪਏ ਹੋ ਗਿਆ ਹੈ।

ਗਾਜੀਆਬਾਦ ’ਚ ਪੈਟਰੋਲ 96.58 ਰੁਪਏ ਅਤੇ ਡੀਜਲ 89.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਫਰੀਦਾਬਾਦ ’ਚ ਪੈਟਰੋਲ 97.49 ਰੁਪਏ ਅਤੇ ਡੀਜਲ 90.35 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਗੁਰੂਗ੍ਰਾਮ ’ਚ ਪੈਟਰੋਲ 97.18 ਰੁਪਏ ਅਤੇ ਡੀਜਲ 90.05 ਰੁਪਏ ਪ੍ਰਤੀ ਲੀਟਰ ’ਤੇ ਵਿਕ ਰਿਹਾ ਹੈ।

ਲਖਨਊ ’ਚ ਪੈਟਰੋਲ 96.57 ਰੁਪਏ ਅਤੇ ਡੀਜਲ 89.76 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਕਾਨਪੁਰ ’ਚ ਪੈਟਰੋਲ 96.27 ਰੁਪਏ ਅਤੇ ਡੀਜਲ 89.45 ਰੁਪਏ ਪ੍ਰਤੀ ਲੀਟਰ ਹੈ।

ਵਾਰਾਣਸੀ ’ਚ ਪੈਟਰੋਲ 97.13 ਰੁਪਏ ਅਤੇ ਡੀਜਲ 90.31 ਰੁਪਏ ਹੋ ਗਿਆ ਹੈ।

ਪਟਨਾ ’ਚ ਪੈਟਰੋਲ 107.80 ਰੁਪਏ ਅਤੇ ਡੀਜਲ 94.56 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜੈਪੁਰ ’ਚ ਪੈਟਰੋਲ 108.48 ਰੁਪਏ ਅਤੇ ਡੀਜਲ 93.72 ਰੁਪਏ ਪ੍ਰਤੀ ਲੀਟਰ ’ਤੇ ਵਿਕ ਰਿਹਾ ਹੈ।

ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ’ਚ ਸਭ ਤੋਂ ਸਸਤਾ ਤੇਲ ਮਿਲ ਰਿਹਾ ਹੈ। ਇੱਥੇ ਪੈਟਰੋਲ ਦੀ ਕੀਮਤ 84.10 ਰੁਪਏ ਅਤੇ ਡੀਜਲ 79.74 ਰੁਪਏ ਪ੍ਰਤੀ ਲੀਟਰ ਹੈ।

Related Articles

Leave a Comment