Home » ਲੱਗਣਗੀਆਂ ਰੌਣਕਾਂ, ਲਹਿੰਦੇ ਪੰਜਾਬ ’ਚ ਬਾਬਾ ਵਾਰਸ ਸ਼ਾਹ ਮੇਲਾ 29 ਤੋਂ

ਲੱਗਣਗੀਆਂ ਰੌਣਕਾਂ, ਲਹਿੰਦੇ ਪੰਜਾਬ ’ਚ ਬਾਬਾ ਵਾਰਸ ਸ਼ਾਹ ਮੇਲਾ 29 ਤੋਂ

by Rakha Prabh
176 views

ਲੱਗਣਗੀਆਂ ਰੌਣਕਾਂ, ਲਹਿੰਦੇ ਪੰਜਾਬ ’ਚ ਬਾਬਾ ਵਾਰਸ ਸ਼ਾਹ ਮੇਲਾ 29 ਤੋਂ
ਅੰਮ੍ਰਿਤਸਰ, 20 ਅਕਤੂਬਰ : ਲਹਿੰਦੇ ਪੰਜਾਬ ’ਚ ਲਾਹੌਰ ਸਥਿਤ ਬਾਬਾ ਵਾਰਿਸ ਸ਼ਾਹ ਦੇ ਦਰਬਾਰ ’ਤੇ ਉਨ੍ਹਾਂ ਦੀ ਯਾਦ ’ਚ ਮਨਾਇਆ ਜਾਣ ਵਾਲਾ ਸਾਲਾਨਾ ਮੇਲਾ 29 ਤੋਂ 31 ਅਕਤੂਬਰ 2022 ਤੱਕ ਮਨਾਇਆ ਜਾਵੇਗਾ।

ਸਿਆਸੀ, ਸਮਾਜੀ, ਵਿੱਤੀ ਪੱਖਾਂ ਦੀ ਸੰਪੂਰਨ ਜਾਣਕਾਰੀ ਵਾਲੇ ਅਮਰ ਕਾਵਿ ‘ਕਿੱਸਾ ਹੀਰ ਰਾਂਝਾ’ ਦੇ ਲਿਖਾਰੀ ਵਾਰਸ ਸ਼ਾਹ ਦੀ ਯਾਦ ’ਚ ਵਰ੍ਹੇਵਾਰ ਮੇਲੇ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਤਮਾਮ ਲੋਕ ਸ਼ਿਰਕਤ ਕਰਨਗੇ।

ਇਸ ਸਬੰਧ ’ਚ ਪ੍ਰਬੰਧਕ ਸ਼ਬੀਰ ਨੇ ਦੱਸਿਆ ਕਿ ਉਹ ਆਪਣੇ ਸੰਗੀ ਸਾਥੀਆਂ ਦੇ ਸਹਿਯੋਗ ਨਾਲ ਇਹ ਲੋਕ ਚੇਤਨਾ ਮੇਲਾ ਕਈ ਸਾਲਾਂ ਤੋਂ ਵੱਡੀ ਪੱਧਰ ’ਤੇ ਮਨਾਉਂਦਿਆਂ ਬਾਬਾ ਵਾਰਿਸ ਸ਼ਾਹ ਨੂੰ ਯਾਦ ਕੀਤਾ ਜਾਂਦਾ ਹੈ। ਮੇਲੇ ਦਾ ਸੱਦਾ ਪੱਤਰ ਡਿਜੀਟਲੀ ਸਾਰੇ ਸੰਸਾਰ ’ਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਤੱਕ ਚੱਲਣ ਵਾਲਾ ਮੇਲਾ ਲਾਹੌਰ ਦੇ ਮੇਨ ਬਜ਼ਾਰ ਕੋਟਲੀ ਪੀਰ ਅਬਦੁਲ ਰਹਿਮਾਨ ਬਾਗ਼ਬਾਨ ਪੁਰਾ ਵਿਖੇ ਬੋਹੜ ਵਾਲਾ ਤੱਕੀਆ ’ਚ ਲੱਗੇਗਾ।

ਇਸ ਮੌਕੇ ਬਾਬਾ ਬੁੱਲੇਸ਼ਾਹ ਜੀ, ਬਾਬਾ ਮਾਧੋ ਲਾਲ ਹੁਸੈਨ ਜੀ, ਬਾਬਾ ਫ਼ਰੀਦ ਜੀ, ਖ਼ਵਾਜਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ, ਸੱਚਲ ਸਰਸਸਤ ਜੀ ਅਤੇ ਮੀਆਂ ਮੁਹੰਮਦ ਬਖ਼ਸ਼ ਜੀ ਦੇ ਕਲਾਮ ਤੇ ਸ਼ਬਦ ਗਾਇਨ ਕੀਤੇ ਜਾਣਗੇ। ਹੀਰ ਵਾਰਿਸ ਸ਼ਾਹ ਫਲਵਾਲੀ ਟਾਕਰਾ ਪੰਜਾਬੀ ਮੁਸ਼ਾਇਰਾ ਵੀ ਹੋਵੇਗਾ। ਇਸ ਤੋਂ ਇਲਾਵਾ ਢੋਲ ਧਮਾਲ, ਝੂਮਰ, ਲੋਕ ਗੀਤ-ਸੰਗੀਤ ਅਤੇ ਬਾਬਾ ਵਾਰਿਸ ਸ਼ਾਹ ਦੀ ਜੀਵਨੀ ’ਤੇ ਝਾਤ ਮਾਰੀ ਜਾਵੇਗੀ।

Related Articles

Leave a Comment