Home » 500 ਰੁਪਏ ਲਈ ਨੌਜਵਾਨ ਦਾ ਕਤਲ ਕਰਨ ਵਾਲੇ ਵਿਅਕਤੀ ਗ੍ਰਿਫਤਾਰ, ਪੜੋ ਕੀ ਹੈ ਮਾਮਲਾ

500 ਰੁਪਏ ਲਈ ਨੌਜਵਾਨ ਦਾ ਕਤਲ ਕਰਨ ਵਾਲੇ ਵਿਅਕਤੀ ਗ੍ਰਿਫਤਾਰ, ਪੜੋ ਕੀ ਹੈ ਮਾਮਲਾ

by Rakha Prabh
78 views

500 ਰੁਪਏ ਲਈ ਨੌਜਵਾਨ ਦਾ ਕਤਲ ਕਰਨ ਵਾਲੇ ਵਿਅਕਤੀ ਗ੍ਰਿਫਤਾਰ, ਪੜੋ ਕੀ ਹੈ ਮਾਮਲਾ
ਲੁਧਿਆਣਾ, 26 ਅਕਤੂਬਰ : ਲੁਧਿਆਣਾ ਦੇ ਮਹਾਮਾਇਆ ਨਗਰ ਡਾਬਾ ’ਚ ਸਿਰਫ 500 ਰੁਪਏ ਲਈ ਨੌਜਵਾਨ ਦਾ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਥਾਣਾ ਡਾਬਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਬੂਤ ਵਜੋਂ ਪੁਲਿਸ ਨੇ ਕਤਲ ’ਚ ਵਰਤੀਆਂ ਇੱਟਾਂ ਅਤੇ ਪੱਥਰ ਵੀ ਬਰਾਮਦ ਕਰ ਲਏ ਹਨ। ਸਾਰੇ ਮੁਲਜਮਾਂ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਏਐਸਆਈ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਹਿਚਾਣ ਧਰਮਜੀਤ ਮਿਸ਼ਰਾ, ਸਾਹਿਲ ਉਰਫ ਅਨੁਜ ਕੁਮਾਰ, ਅਮਿਤ ਕੁਮਾਰ ਵਾਸੀ ਵਾਸੀ ਮਹਾਮਾਇਆ ਨਗਰ ਵਜੋਂ ਹੋਈ ਹੈ। ਮਿ੍ਰਤਕ ਮਹਾਮਾਇਆ ਨਗਰ ਦਾ ਰਹਿਣ ਵਾਲਾ 31 ਸਾਲਾ ਜਮ ਕੁਮਾਰ ਚੌਧਰੀ ਸੀ।

ਪੁਲੀਸ ਨੇ ਉਸ ਦੇ ਪਿਤਾ ਦੀਨ ਦਿਆਲ ਚੌਧਰੀ ਦੀ ਸ਼ਿਕਾਇਤ ’ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਆਪਣੇ ਬਿਆਨ ’ਚ ਉਸ ਨੇ ਦੱਸਿਆ ਕਿ 24 ਅਕਤੂਬਰ ਦੀ ਰਾਤ ਨੂੰ 8.30 ਵਜੇ ਜਮ ਕੁਮਾਰ ਆਪਣੇ ਦੋਸਤਾਂ ਨਾਲ ਸਰਾਬ ਪੀਣ ਗਿਆ ਸੀ। ਉਹ ਅਕਸਰ ਦੇਰ ਰਾਤ ਘਰ ਪਰਤਦਾ ਸੀ। ਇਸ ਲਈ ਉਹ ਖਾਣਾ ਖਾ ਕੇ ਸੌਂ ਗਏ। ਰਾਤ ਦੇ 2 ਵਜੇ ਅਚਾਨਕ ਰੌਲਾ ਸੁਣ ਕੇ ਉਸ ਦੀ ਅੱਖ ਖੁੱਲ੍ਹ ਗਈ।

ਛੱਤ ’ਤੇ ਜਾ ਕੇ ਦੇਖਿਆ ਤਾਂ ਸਾਰੇ ਮੁਲਜਮ ਪਿੱਛੇ ਖਾਲੀ ਪਲਾਟ ’ਚ ਉਸ ਦੇ ਲੜਕੇ ਜਮ ਕੁਮਾਰ ਦੀ ਕੁੱਟਮਾਰ ਕਰ ਰਹੇ ਸਨ। ਜਦੋਂ ਉਹ ਆਪਣੇ ਲੜਕੇ ਭੀਮ ਚੌਧਰੀ ਨੂੰ ਲੈ ਕੇ ਉਥੇ ਪਹੁੰਚਿਆ ਤਾਂ ਸਾਰੇ ਮੁਲਜਮ ਜਮ ਕੁਮਾਰ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਉਥੋਂ ਫਰਾਰ ਹੋ ਗਏ। ਜਮ ਕੁਮਾਰ ਜਮੀਨ ’ਤੇ ਡਿੱਗ ਪਿਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ।

ਜਾਂਚ ਦੌਰਾਨ ਪੁਲਿਸ ਨੇ ਸਾਰੇ ਦੋਸੀਆਂ ਨੂੰ ਗਿ੍ਰਫਤਾਰ ਕਰ ਲਿਆ। ਦੱਸ ਦੇਈਏ ਕਿ ਦੀਵਾਲੀ ਵਾਲੀ ਰਾਤ ਸਾਰੇ ਮੁਲਜਮ ਸਰਾਬ ਪੀ ਕੇ ਤਾਸ਼ ਖੇਡ ਰਹੇ ਸਨ। ਉਹ ਤਾਸ਼ ਦੀ ਖੇਡ ’ਤੇ ਵੀ ਸੱਟਾ ਲਗਾ ਰਹੇ ਸਨ। ਇਸੇ ਦੌਰਾਨ ਜਮ ਕੁਮਾਰ ਅਤੇ ਨੀਰਜ ਵਿਚਕਾਰ 500 ਰੁਪਏ ਨੂੰ ਲੈ ਕੇ ਝਗੜਾ ਹੋ ਗਿਆ। ਮੁਲਜਮਾਂ ਨੇ ਇੱਕ-ਦੂਜੇ ’ਤੇ ਲੱਤਾਂ ਅਤੇ ਮੁੱਕਿਆਂ ਨਾਲ ਹਮਲਾ ਕੀਤਾ। ਜਿਸ ’ਤੇ ਹੋਰ ਵਿਅਕਤੀਆਂ ਨੇ ਜਮ ਕੁਮਾਰ ਚੌਧਰੀ ’ਤੇ ਇੱਟ ਨਾਲ ਹਮਲਾ ਕਰ ਦਿੱਤਾ। ਉਹ ਜਮੀਨ ’ਤੇ ਡਿੱਗ ਗਿਆ ਅਤੇ ਬੇਹੋਸ ਹੋ ਗਿਆ। ਉਕਤ ਵਿਅਕਤੀ ਉਸ ’ਤੇ ਹਮਲਾ ਕਰਦੇ ਰਹੇ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Related Articles

Leave a Comment