ਵੱਡੀ ਖ਼ਬਰ : ਕਸਟਮ ਵਿਭਾਗ ਨੇ ਯਾਤਰੀ ਤੋਂ ਫੜਿਆ 20 ਲੱਖ ਦਾ ਸੋਨਾ
ਲੁਧਿਆਣਾ, 26 ਅਕਤੂਬਰ : ਵਿਦੇਸ਼ਾਂ ਤੋਂ ਤਸਕਰੀ ਕਰਕੇ ਸੋਨਾ ਪੰਜਾਬ ਲਿਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸੋਨੇ ਦੀ ਜਿਅਿਾਦਾਤਰ ਤਸਕਰੀ ਦੁਬਈ ਤੋਂ ਕੀਤੀ ਜਾ ਰਹੀ ਹੈ। ਇਸ ਦੇ ਲਈ ਹਰ ਨਵੇਂ ਸਟਾਈਲ ’ਚ ਸੋਨਾ ਲਿਆਂਦਾ ਜਾ ਰਿਹਾ ਹੈ। ਕੁਝ ਇਸ ਨੂੰ ਪੇਸਟ ਬਣਾਕੇ ਲਿਆ ਰਹੇ ਹਨ ਤਾਂ ਕੁਝ ਇਸ ਨੂੰ ਵੱਖ-ਵੱਖ ਆਕਾਰਾਂ ’ਚ ਲਿਆ ਰਹੇ ਹਨ। ਇਸੇ ਕੜੀ ਤਹਿਤ ਲੁਧਿਆਣਾ ਕਸਟਮ ਵਿਭਾਗ ਨੇ ਇਕ ਯਾਤਰੀ ਤੋਂ ਲਗਭਗ 19.82 ਲੱਖ ਰੁਪਏ ਮੁੱਲ ਦਾ 379 ਗ੍ਰਾਮ ਸੋਨਾ ਜਬਤ ਕੀਤਾ ਹੈ।
ਤਾਰ ’ਚ ਬਦਲ ਕੇ ਸੋਨਾ ਲਿਆਂਦਾ ਜਾ ਰਿਹਾ ਸੀ। ਇਸ ਉੱਤੇ ਇੱਕ ਪਰਤ ਬਣਾਈ ਗਈ ਸੀ ਤਾਂ ਜੋ ਇਹ ਕਸਟਮ ਸਕੈਨਿੰਗ ਦੌਰਾਨ ਫੜਿਆ ਨਾ ਜਾਵੇ। ਇਹ ਸੋਨਾ ਦੀਵਾਲੀ ਵਾਲੇ ਦਿਨ ਦੁਬਈ ਤੋਂ ਚੰਡੀਗੜ੍ਹ ਜਾਣ ਵਾਲੀ ਇੰਡੀਗੋ ਦੀ ਫਲਾਈਟ 6E-56 ’ਚ ਸਵਾਰ ਇਕ ਯਾਤਰੀ ਕੋਲੋਂ ਜਬਤ ਕੀਤਾ ਗਿਆ ਹੈ। ਯਾਤਰੀ ਦੀ ਪ੍ਰੋਫਾਈਲ ਦੇਖ ਕੇ ਵਿਭਾਗ ਨੂੰ ਉਸ ’ਤੇ ਸੱਕ ਹੋਇਆ।
ਸਕੈਨਿੰਗ ਦੌਰਾਨ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਤਾਰੇ ਵਰਗੀ ਚੀਜ ਕੀ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਸੋਨੇ ਦੀਆਂ ਤਾਰਾਂ ਹਨ ਅਤੇ ਇਸ ’ਤੇ ਕੋਟ ਕੀਤਾ ਹੋਇਆ ਹੈ। ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਇਹ ਸੋਨਾ ਇੱਕ ਭੂਰੇ ਰੰਗ ਦੇ ਟਰਾਲੀ ਬੈਗ ’ਚੋਂ ਮਿਲਿਆ। ਇਸ ਦਾ ਵਜਨ 379 ਗ੍ਰਾਮ ਹੈ ਅਤੇ ਇਸ ਨੂੰ ਬੈਗ ਦੇ ਸਟੀਲ ਪਾਈਪ ’ਚ ਲੁਕਾਇਆ ਗਿਆ ਸੀ। ਬਰਾਮਦ ਕੀਤੇ ਗਏ ਸੋਨੇ ਦੀ ਬਾਜਾਰੀ ਕੀਮਤ 19 ਲੱਖ 82 ਹਜਾਰ ਰੁਪਏ ਹੈ। ਇਸ ਮਾਮਲੇ ’ਚ ਅਗਲੇਰੀ ਜਾਂਚ ਜਾਰੀ ਹੈ।
ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਇਸ ਤੋਂ ਪਹਿਲਾਂ ਕਿੰਨਾ ਸੋਨਾ ਲੈ ਕੇ ਆਇਆ ਹੈ ਅਤੇ ਇਸ ਕੰਮ ’ਚ ਉਸ ਦੇ ਨਾਲ ਕਿਹੜਾ ਨੈਟਵਰਕ ਕੰਮ ਕਰ ਰਿਹਾ ਹੈ। ਕਸਟਮ ਕਮਿਸਨਰ ਵਰਿੰਦਾਬਾ ਗੋਹਿਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ’ਤੇ ਉਨ੍ਹਾਂ ਦੇ ਵਿੰਗ ਵੱਲੋਂ ਤਸਕਰੀ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ, ਜੋ ਜਾਰੀ ਰਹੇਗੀ।