Home » ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਸਟੇਜ ਪਲੇ “ਮਿਟੀ ਰੁਦਨ ਕਰੇ” ਦੀ ਕੀਤੀ ਪੇਸ਼ਕਾਰੀ

ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਸਟੇਜ ਪਲੇ “ਮਿਟੀ ਰੁਦਨ ਕਰੇ” ਦੀ ਕੀਤੀ ਪੇਸ਼ਕਾਰੀ

ਅੰਤਰਰਾਸ਼ਟੀ ਨਸ਼ਾ ਵਿਰੋਧੀ ਦਿਵਸ ਮਿਤੀ: 26.0 6.2023

by Rakha Prabh
14 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਅੰਤਰਰਾਸ਼ਟੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਨੌਨਿਹਾਲ ਸਿੰਘ, ਆਈ.ਪੀ.ਐਸ., ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਦੀ ਰਹਿਨੁਮਾਈ ਹੇਠ ਜ਼ਿਲਾਂ ਸਾਂਝ (ਕਮਿਊਨਿਟੀ ਪੁਲਿਸਿੰਗ, ਸੋਸਾਇਟੀ ਅੰਮ੍ਰਿਤਸਰ ਸ਼ਹਿਰ, ਕਮਿਸ਼ਨਰੇਟ ਅੰਮਿ੍ਤਸਰ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪਰਮਿੰਦਰ ਸਿੰਘ ਭੰਡਾਲ, ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ੍ਰੀਮਤੀ ਪਰਵਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਕਮ-ਜਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਅੰਮ੍ਰਿਤਸਰ ਸ਼ਹਿਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਸਟੇਜ ਪਲੇ “ਮਿਟੀ ਰੁਦਨ ਕਰੇ” ਦੀ ਪੇਸ਼ਕਾਰੀ ਕੀਤੀ ਗਈ। ਸੈਮੀਨਾਰ ਵਿੱਚ ਪਹਿਲੀ ਪੰਜਾਬ ਐਨ.ਸੀ.ਸੀ. ਬਟਾਲੀਅਨ, ਪਹਿਲੀ ਪੰਜਾਬ ਐਨ.ਸੀ.ਸੀ. ਬਟਾਲੀਅਨ (ਗਰਲਜ਼), 11ਵੀਂ ਐਨ.ਸੀ.ਸੀ. ਬਟਾਲੀਅਨ ਅਤੇ 24ਵੀਂ ਐਨ.ਸੀ.ਸੀ. ਬਟਾਲੀਅਨ ਦੀ ਤਰਫੋਂ 5-5 (ਕੁੱਲ 200) ਐਨ.ਸੀ.ਸੀ. ਕੈਡਿਟਾਂ ਨੇ ਭਾਗ ਗਿਆ। ਡਾ: ਰਾਹੁਲ ਆਨੰਦ, ਐਮ.ਡੀ. (Psychiatry) ਵੱਲੋਂ ਨਸ਼ਿਆਂ ਦੇ ਮਾਨਸਿਕ ਕਾਰਨਾਂ ਬਾਰੇ ਵਿਗਿਆਨਕ ਢੰਗ ਨਾਲ ਸਮਝਾਇਆ ਗਿਆ। ਮੰਚ ਦਾ ਸੰਚਾਲਨ ਸੁਖਵਿੰਦਰ ਸਿੰਘ ਜੇਠੂਵਾਲ, ਸਮਾਜ ਸੇਵਕ ਵੱਲੋਂ ਬਾ-ਖੂਬੀ ਢੰਗ ਨਾਲ ਕੀਤਾ ਗਿਆ। ਇਸ ਤੋਂ ਇਲਾਵਾਂ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਨੰਨਿਆ ਅਰੋੜਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਨਵਰੋਜ ਕੌਰ, ਸੋਸ਼ਲ ਵਰਕਰ ਅਤੇ ਸਾਂਝ ਕਮੇਟੀ ਮੈਂਬਰ ਸ੍ਰੀਮਤੀ ਸਵਰਾਜ ਵਰ, ਜੀਵਨ ਜਾਗ੍ਰਿਤੀ ਵਾਡੇਸ਼ਨ ਦੇ ਫਾਊਂਡਰ ਗੁਰਜੀਤ ਸਿੰਘ ਸੰਧੂ, ਹੋਲੀ ਹਾਰਟ ਸਕੂਲ ਦੀ ਵਿਦਿਆਰਥਣ ਗਾਰਗੀ ਆਨੰਦ ਅਤੇ ਪ੍ਰੋਫ਼ੈਸਰ ਹਰੀ ਸਿੰਘ, ਮੈਂਬਰ/ਇੰਚਾਰਜ਼, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਵੱਲੋਂ ਲੇਕਚਰ ਕਰ ਕੇ ਨਸ਼ਿਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਸ਼ਾਮਿਲ ਹਾਜਰੀਨਾਂ ਨੇ ਸਹੁੰ ਚੁੱਕੀ ਕਿ “ਮੈਂ ਸਹੁੰ ਚੁੱਕਦਾ ਹਾਂ ਮੈਂ ਨਸ਼ਾ ਮੁਕਤ ਜੀਵਨ ਜੀਵਾਗਾਂ, ਆਪਣੇ ਪਰਿਵਾਰ ਅਤੇ ਸਾਥੀ ਸੰਗਤ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਿੰਦਗੀ ਭਰ ਪ੍ਰੇਰਿਤ ਕਰਦਾ ਰਹਾਂਗਾਂ, ਮੈ ਪ੍ਰਣ ਕਰਦਾ ਹਾਂ ਕਿ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਦਾਂ ਰਹਾਗਾਂ”। ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ ਹਾਜਰੀਨਾਂ ਨੂੰ ਸੰਬੰਧਿਤ ਹੁੰਦੇ ਹੋਏ ਪਰਮਿੰਦਰ ਸਿੰਘ ਭੰਡਾਲ, ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਨਸ਼ਿਆਂ ਖਿਲਾਫ਼ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਹਰੇਕ ਪ੍ਰਕਾਰ ਦੇ ਨਸ਼ੇ ਨੂੰ ਸਮਾਜ ਵਿੱਚੋਂ ਜੜ੍ਹ ਤੋ ਖਤਮ ਕੀਤਾ ਜਾ ਸਕੇ । ਸੈਮੀਨਾਰ ਦੇ ਅੰਤ ਵਿੱਚ ਸ਼ਿਰਕਤ ਕਰਨ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਤੌਰ ‘ਤੇ ਪੌਦੇ ਭੇਂਟ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ਵਿੱਚ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਵੱਲੋਂ ਦੱਸਿਆ ਗਿਆ ਕਿ ਸਾਲ 2011 ਵਿੱਚ ਸਾਂਝ ਕੇਂਦਰਾਂ ਦੇ ਸਥਾਪਿਤ ਹੋਣ ਤੋਂ ਲੈ ਕੇ ਹੁਣ ਤੱਕ ਵੱਖ-2 ਸਾਂਝ ਕੇਂਦਰਾਂ ਵੱਲੋਂ ਨਸ਼ਿਆਂ ਖਿਲਾਫ਼ ਲਗਾਤਾਰ ਸੈਮੀਨਾਰ ਅਤੇ ਰੈਲੀਆਂ ਕਮਿਸ਼ਨਰੇਟ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕੇ ਵਿੱਚ ਕੀਤੀਆਂ ਗਈਆਂ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ, ਰੈਲੀਆਂ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਸਤੇ ਆਮ ਪਬਲਿਕ ਦੇ ਸਹਿਯੋਗ ਨਾਲ ਕਰਵਾਈਆਂ ਜਾਣਗੀਆਂ। ਅੰਤ ਵਿੱਚ ਉਹਨਾਂ ਵੱਲੋਂ ਇਸ ਸੈਮੀਨਾਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਪਤੀ ਤੋਂ ਬਾਅਦ ਮਹਿਮਾਨਾਂ ਅਤੇ ਐਨ.ਸੀ.ਸੀ. ਕੈਡਿਟਾਂ ਲਈ ਰਿਫਸੈਸਮੈਂਟ ਦਾ ਪ੍ਰਬੰਧ ਜਿਲ੍ਹਾ ਸਾਂਝ ਕੇਂਦਰ ਵਲੋਂ ਕੀਤਾ ਗਿਆ।

Related Articles

Leave a Comment