ਭੋਗਪੁਰ . ਸੁੱਖਵਿੰਦਰ ਸੈਣੀ. ਭਾਰਤੀ ਜਨਤਾ ਪਾਰਟੀ ਦੀ ਭੋਗਪੁਰ ਦੇ ਮੋਹਨ ਪੈਲਸ ਵਿੱਚ ਵਿਸ਼ੇਸ਼ ਮੀਟਿੰਗ ਹੋਈ,ਭਾਰਤੀ ਜਨਤਾ ਪਾਰਟੀ ਦੇ ਵੱਖ ਵੱਖ ਸੀਨੀਅਰ ਆਗੂਆਂ ਨੇ ਮੀਟਿੰਗ ਵਿੱਚ ਭਾਗ ਲਿਆ!ਮੇਰੀ ਮਿੱਟੀ ਮੇਰਾ ਦੇਸ਼ ਲਹਿਰ ਵੱਖ-ਵੱਖ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਬਿੱਕੀ ਜ਼ਿਲ੍ਹਾ ਦਿਹਤੀ ਜਨਰਲ ਸੈਕਟਰੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੱਖ ਵੱਖ ਸ਼ਹਿਰਾਂ ਪਿੰਡਾਂ ਮੰਡਲਾਂ ਵਿੱਚ ਜਾਕੇ ਲੋਕਾਂ ਨੂੰ ਜਾਗਰੂਕ ਕਰਨਗੇ, ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਹੋਣ ਤੋਂ ਬਚਾਉਣਗੇ, ਵੱਖ-ਵੱਖ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਤੋਂ ਹਰ ਵਰਗ ਦੇ ਲੋਕ ਦੁਖੀ ਹਨ, ਲੋਕਾਂ ਤੇ ਝੂਠੇ ਪਰਚੇ ਕੀਤੇ ਜਾ ਰਹੇ ਹਨ, ਦਿਨੋਂ ਦਿਨ ਵਾਰਦਾਤਾਂ ਵੱਧ ਰਹੀਆਂ ਹਨ, ਸਰਕਾਰੀ ਦਫਤਰਾਂ ਵਿੱਚ ਕੰਮ ਕਾਜ ਨਹੀਂ ਹੋ ਰਹੇ। ਲੋਕ ਪਰੇਸ਼ਾਨ ਹੋ ਰਹੇ ਹਨ, ਬਦਲਾਅ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ, ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ, ਸੈਂਟਰ ਦੇ ਮੁਲਾਜ਼ਮਾਂ ਵਾਂਗ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਬਣਦੇ ਹੱਕ ਦਵਾਏ ਜਾਣਗੇ। ਉਨ੍ਹਾਂ ਕਿਹਾ ਹੱਕ ਮੰਗਣੇ ਹੜਤਾਲ ਕਰਨੀ ਵਿਧਾਨ ਸਭਾ ਦਾ ਹਿੱਸਾ ਹੈ! ਮੁਲਾਜ਼ਮਾਂ ਨੇ ਹੱਕਾਂ ਸਬੰਧੀ ਆਵਾਜ਼ ਉਠਾਉਣਾ ਹੜਤਾਲ ਕਰਨਾ ਮੁਲਾਜ਼ਮਾਂ ਦਾ ਅਧਿਕਾਰ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਮਾੜੇ ਹੋ ਰਹੇ ਹਨ, ਵਾਰਦਾਤਾਂ ਦੇ ਨਾਲ-ਨਾਲ ਨੌਜਵਾਨ ਮੁੰਡੇ ਨਸ਼ਿਆਂ ਦੇ ਵਿੱਚ ਫਸ ਰਹੇ ਹਨ, ਮੇਰਾ ਦੇਸ਼ ਮੇਰੀ ਮਿੱਟੀ 21 ਸਤੰਬਰ ਤੱਕ ਲਹਿਰ ਜਾਰੀ ਰਹੇਗੀ। ਅਤੇ ਮੇਰਾ ਦੇਸ਼ ਮੇਰੀ ਮਿੱਟੀ ਲਹਿਰ ਭਾਰਤ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਇਸ ਮੌਕੇ ਤੇ ਮਨਮੀਤ ਸਿੰਘ ਬਿੱਕੀ ਜ਼ਿਲ੍ਹਾ ਦਿਹਾਤੀ ਜਰਨਲ ਸੈਕਟਰੀ! ਸਰਬਜੀਤ ਸਿੰਘ ਸਰਕਲ ਪ੍ਰਧਾਨ! ਰਣਜੀਤ ਸਿੰਘ ਭੋਆ ਜਿਲ੍ਹਾ ਪ੍ਰਧਾਨ!ਪਵਨ ਭੱਟੀ ਜਨਰਲ ਸੈਕਟਰੀ, ਕੁਲਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ,ਨਿੱਦੀ ਤਵਾੜੀ ਜ਼ਿਲ੍ਹਾ ਮੋਰਚਾ ਪ੍ਰਧਾਨ ਆਦਿ ਹਾਜ਼ਰ ਸਨ