Home » ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਹਨਤੀ ਤੇ ਪਾਰਟੀ ਪ੍ਰਤੀ ਵਫਾਦਾਰ ਆਗੂਆਂ ਦੀ ਥਾਂ ਦਲ-ਬਦਲੂਆਂ ਨੂੰ ਸ਼ਹਿ ਦੇਣਾ ਮੰਦਭਾਗਾ-ਅਕਾਲੀ ਆਗੂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਹਨਤੀ ਤੇ ਪਾਰਟੀ ਪ੍ਰਤੀ ਵਫਾਦਾਰ ਆਗੂਆਂ ਦੀ ਥਾਂ ਦਲ-ਬਦਲੂਆਂ ਨੂੰ ਸ਼ਹਿ ਦੇਣਾ ਮੰਦਭਾਗਾ-ਅਕਾਲੀ ਆਗੂ

by Rakha Prabh
274 views

ਹੁਸ਼ਿਆਰਪੁਰ 2 ਸਤੰਬਰ ( ਤਰਸੇਮ ਦੀਵਾਨਾ )  ਸ਼੍ਰੋਮਣੀ ਅਕਾਲੀ ਦਲ ਲਈ ਪਿਛਲੇ ਲੰਬੇ ਸਮੇਂ ਤੋਂ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਇਮਾਨਦਾਰ ਟਕਸਾਲੀ ਆਗੂ ਸ. ਜਤਿੰਦਰ ਸਿੰਘ ਲਾਲੀ ਬਾਜਵਾ ਦੀ ਪਾਰਟੀ ਪ੍ਰਤੀ ਮੇਹਨਤ ਤੇ ਵਫਾਦਾਰੀ ਨੂੰ ਪਾਰਟੀ ਹਾਈਕਮਾਂਡ ਵੱਲੋਂ ਅਣਗੌਲਿਆ ਕਰਨਾ ਨਿੰਦਣਯੋਗ ਹੈ ਤੇ ਅਸੀਂ ਪੂਰੀ ਜਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੇ ਗਲਤ ਫੈਸਲਿਆਂ ਨਾਲ ਪਾਰਟੀ ਕੇਡਰ ਵਿੱਚ ਨਿਰਾਸ਼ਾ ਦਾ ਆਲਮ ਪਹਿਲਾ ਨਾਲੋ ਵੀ ਵੱਧ ਜਾਵੇਗਾ ਜੋ ਕਿ ਅਕਾਲੀ ਦਲ ਲਈ ਨੁਕਸਾਨਦੇਹ ਸਾਬਿਤ ਹੋਵੇਗਾ, ਇਹ ਪ੍ਰਗਟਾਵਾ ਜਿਲ੍ਹੇ ਨਾਲ ਸਬੰਧਿਤ ਵੱਖ-ਵੱਖ ਹਲਕਿਆਂ ਦੇ ਅਕਾਲੀ ਆਗੂਆਂ ਵੱਲੋਂ ਹੁਸ਼ਿਆਰਪੁਰ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਕੀਤਾ ਗਿਆ ਤੇ ਨਾਲ ਹੀ ਐਲਾਨ ਕੀਤਾ ਗਿਆ ਕਿ 6 ਸਿਤੰਬਰ ਨੂੰ ਇੱਕ ਮੀਟਿੰਗ ਕਰਕੇ ਅਗਲੀ ਰਣਨੀਤੀ ਤੇ ਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਗੜ੍ਹਸ਼ੰਕਰ ਤੋਂ ਹਰਪ੍ਰੀਤ ਸਿੰਘ ਰਿੰਕੂ ਬੇਦੀ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਾਣਾ ਰਣਵੀਰ ਸਿੰਘ, ਹਰਜਾਪ ਸਿੰਘ ਰਾਜਪੁਰ ਭਾਈਆ, ਹਰਿੰਦਰਪਾਲ ਸਿੰਘ ਝਿੰਗੜ ਨੇ ਕਿਹਾ ਕਿ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਪਹਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਹਿੰਦਿਆ ਪਾਰਟੀ ਲਈ ਮੇਹਨਤ ਕੀਤੀ ਗਈ ਤੇ ਉਪਰੰਤ ਪਾਰਟੀ ਹਾਈਕਮਾਂਡ ਵੱਲੋਂ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਉਸ ਨੂੰ ਤਨਦੇਹੀ ਨਾਲ ਨਿਭਾਇਆ ਗਿਆ, ਇੱਥੋ ਤੱਕ ਕੇ ਪਿਛਲੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਜਦੋਂ ਵਿਰੋਧੀ ਪਾਰਟੀਆਂ ਵੱਲੋਂ ਲਾਲੀ ਬਾਜਵਾ ਨਾਲ ਹੱਥ ਮਿਲਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ ਤਦ ਵੀ ਲਾਲੀ ਬਾਜਵਾ ਨੇ ਅਕਾਲੀ ਦਲ ਦਾ ਹੱਥ ਨਹੀਂ ਛੱਡਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਜੇਕਰ ਮੇਹਨਤੀ ਆਗੂਆਂ ਤੇ ਵਰਕਰਾਂ ਨੂੰ ਇਸੇ ਤਰ੍ਹਾਂ ਸਾਈਡ ਲਾਈਨ ਕਰਕੇ ਉਨ੍ਹਾਂ ਲੋਕਾਂ ਦੀ ਪਿੱਠ ਥਾਪੜਨੀ ਹੈ ਜਿਨ੍ਹਾਂ ਨੇ ਕਈ ਵਾਰ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਤਾਂ ਇਹ ਮੰਦਭਾਗਾ ਵਰਤਾਰਾ ਹੈ ਤੇ ਇਸ ਤਰ੍ਹਾਂ ਦੇ ਗਲਤ ਫੈਸਲਿਆਂ ਨਾਲ ਪਾਰਟੀ ਦਾ ਗ੍ਰਾਫ ਹੋਰ ਹੇਠਾ ਚਲਾ ਜਾਵੇਗਾ। ਮੀਟਿੰਗ ਵਿੱਚ ਹਾਜਰ ਆਗੂਆਂ ਨੇ ਕਿਹਾ ਕਿ ਜੇਕਰ ਹਾਈਕਮਾਂਡ ਨੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਰਾਏ ਦੇ ਉਲਟ ਹੀ ਫੈਸਲੇ ਲੈਣੇ ਹਨ ਤਾਂ ਵਰਕਰ ਤੇ ਆਗੂ ਵੀ ਆਪਣੀ ਸੋਚ ਮੁਤਾਬਿਕ ਫੈਸਲਾ ਲੈਣਗੇ। ਇੱਥੇ ਦੱਸ ਦਈਏ ਕਿ ਲਾਲੀ ਬਾਜਵਾ ਪਿਛਲੇ ਕਈ ਸਾਲਾਂ ਤੋਂ ਜਿਲ੍ਹਾ ਅਕਾਲੀ ਦਲ ਸ਼ਹਿਰੀ ਦੀ ਕਮਾਂਡ ਵੀ ਸੰਭਾਲ ਰਹੇ ਸਨ ਜਦੋਂ ਕਿ ਪਾਰਟੀ ਵਰਕਰ ਇਹ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਕਿ ਲਾਲੀ ਬਾਜਵਾ ਨੂੰ ਪੂਰੇ ਜਿਲ੍ਹੇ ਦੀ ਕਮਾਂਡ ਸੰਭਾਲੀ ਜਾਵੇ ਕਿਉਂਕਿ ਇਹੋ ਜਿਹੀ ਪਾਰਟੀ ਪ੍ਰਤੀ ਇਮਾਨਦਾਰ ਤੇ ਸਰਵਪੱਖੀ ਸਖਸ਼ੀਅਤ ਦਾ ਆਗੂ ਕਿਸੇ ਵੀ ਦੂਸਰੀ ਪਾਰਟੀ ਕੋਲ ਜਿਲ੍ਹੇ ਅੰਦਰ ਮੌਜੂਦ ਨਹੀਂ ਹੈ। ਇਸ ਸਮੇਂ ਹਰਜਾਪ ਸਿੰਘ ਰਾਜਪੁਰ ਭਾਈਆ, ਦਵਿੰਦਰ ਸਿੰਘ ਬਾਹੋਵਾਲ, ਭੁਪਿੰਦਰ ਸਿੰਘ, ਸੂਰਜ ਸਿੰਘ, ਸਤਪਾਲ ਸਿੰਘ ਭੁਲਾਣਾ, ਸੁਖਵਿੰਦਰ ਸਿੰਘ ਰਿਆੜ, ਸਿਮਰਨਜੀਤ ਸਿੰਘ ਗਰੇਵਾਲ, ਜਪਿੰਦਰ ਅਟਵਾਲ, ਕੁਲਦੀਪ ਸਿੰਘ ਬਜਵਾੜਾ, ਲਖਵਿੰਦਰ ਸਿੰਘ ਠੱਕਰ, ਮਨਪ੍ਰੀਤ ਸਿੰਘ ਰੰਧਾਵਾ, ਸੰਤ ਸਿੰਘ ਜੰਡੌਰ, ਹਰਜੀਤ ਸਿੰਘ ਮਠਾਰੂ, ਰਣਧੀਰ ਸਿੰਘ ਭਾਰਦਵਾਜ, ਸਤਵਿੰਦਰ ਸਿੰਘ ਆਹਲੂਵਾਲੀਆ, ਰਵਿੰਦਰਪਾਲ ਮਿੰਟੂ, ਹਰਭਜਨ ਸਿੰਘ ਧਾਲੀਵਾਲ, ਪ੍ਰਭਪਾਲ ਬਾਜਵਾ, ਕੁਲਰਾਜ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਹਿਤੇਸ਼ ਪਰਾਸ਼ਰ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ ਕੋਹਲੀ, ਧਰਮਿੰਦਰ ਬਿੱਲਾ ਆਦਿ ਵੀ ਮੌਜੂਦ ਸਨ।

Related Articles

Leave a Comment