ਪੱਲਸ ਪੋਲੀਓ ਮੁਹਿੰਮ ਦਾ ਆਗਾਜ ਇੱਕ ਛੋਟੇ ਬੱਚੇ ਨੂੰ ਬੂੰਦਾ ਪਿਲਾ ਕੇ ਕੀਤਾ ਗਿਆ
ਪੱਲਸ ਪੋਲੀਓ ਮੁਹਿੰਮ ਸੰਬਧੀ ਚੇਤਨਾ ਰੈਲੀ ਕੱਢੀ ਗਈ।
ਅੰਮ੍ਰਿਤਸਰ 28 ਮਈ 2023:—(ਗੁਰਮੀਤ ਸਿੰਘ ਰਾਜਾ )ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋਂ ਪੱਲਸ ਪੋਲੀਓ ਮੁਹਿੰਮ ਦਾ ਆਗਾਜ ਇੱਕ ਛੋਟੇ ਬੱਚੇ ਨੂੰ ਪੋਲੀਓ ਬੂੰਦਾ ਪਿਲਾ ਕੇ ਕੀਤਾ ਗਿਆ ਅਤੇ ਇਸਦੇ ਨਾਲ ਹੀ ਪੱਲਸ ਪੋਲੀਓ ਰਾਓਂਡ ਦੀ ਕਾਮਯਾਬੀ ਲਈ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਓ ਵਿਖੇ ਤੋਂ ਚੇਤਨਾ ਰੈਲੀ ਨੂੰ ਰਹੀ ਝੰਡੀ ਦੇ ਰਵਾਨਾਂ ਕੀਤਾ ਗਿਆ। ਇਸ ਰੈਲੀ ਵਿਚ ਸਮੂਹ ਪ੍ਰੋਗਰਾਮ ਅਫਸਰਾਂ, ਜਿਲਾ੍ਹ ਅੀਧਕਾਰੀਆਂ ਅਤੇ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਦੇ ਨਾਲ ਆਟੋ ਰਿਕਸ਼ਿਆਂ ਦੁਆਰਾ ਲੋਕਾਂ ਨੂੰ ਇਸ ਮੁਹਿੰਮ ਦੌਰਾਣ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਣ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋਂ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ। ਉਨਾ ਨੇ ਕਿਹਾ ਪੋਲੀੳ ਵਰਗੀ ਲਾ-ਇਲਾਜ ਬਿਮਾਰੀ ਨਾਲ ਨਜਿਠਣ ਲਈ ਸਿਹਤ ਵਿਭਾਗ ਨੂੰ ਸਮੂਹ ਜਨਤਾ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ। ਇਸ ਰਾਊਡ ਦੌਰਾਣ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਪਹਿਲੇ ਦਿਨ ਬੂਥ ਲਗਾ ਕੇ ਅਤੇ ਬਾਕੀ ਦੇ 2 ਦਿਨ ਘਰਾਂ ਵਿਚ ਜਾ ਬੂੰਦਾ ਪਿਲਾਈਆਂ ਜਾਣਗੀਆਂ। ਉਨਾਂ ਸਮੂਹ ਸਟਾਫ ਅਤੇ ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਰਾਊਡ ਵਿਚ ਨਵ-ਜਨਮੇ ਬੱਚੇ ਤੋ ਲੈਕੇ 5 ਸਾਲ ਤੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੋਲੀਓ ਖੁਰਾਕ ਤੋ ਵਂਾਝਾ ਨਹੀ ਰਹਿਣਾ ਚਾਹੀਦਾ। ਜਿਲ੍ਹਾ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਰਾਊਡ ਤਹਿਤ 0 ਤੋ 5 ਸਾਲ ਦੇ 297250 ਬੱਚਿਆ ਨੂੰ 2824 ਟੀਮਾਂ ਵਲੋ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾਣਗੀਆ ਅਤੇ 292 ਸੁਪਰਵਾਈਜਰਾ ਵਲੋ ਇਨ੍ਹਾਂ ਦਾ ਨਿਰੀਖਣ ਕੀਤਾ ਜਾਵੇਗਾ। ਇਸ ਅਵਸਰ ਤੇ ਜਿਲਾ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਕੁਲਦੀਪ ਕੌਰ, ਡਾ ਇਸ਼ਿਤਾ, ਜਿਲਾ੍ਹ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ