ਬਰੇਟਾ 25 ਜੂਨ (ਨਰੇਸ਼ ਕੁਮਾਰ ਰਿੰਪੀ) ਇਥੇ ਦੀ ਟੋਹਾਨਾ ਬਸਤੀ ਵਿਖੇ ਪੇ੍ਰਮ
ਚੰਦ ਨਾਮ ਦੇ ਵਿਅਕਤੀ ਜੋ ਕਿ 2 ਸਾਲ ਪਹਿਲਾਂ ਸਿੱਖਿਆ ਵਿਭਾਗ ਵਿਚੋਂ
ਸੇਵਾਦਾਰ ਦੀ ਪੋਸਟ ਤੋਂ ਸੇਵਾ ਮੁਕਤ ਦੱਸਿਆ ਗਿਆ ਹੈ।ਦੀ ਘਰ ਵਿਖੇ ਹੀ
ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ।ਥਾਣਾ ਮੁਖੀ ਸ਼੍ਰ
ਬੂਟਾ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ ਸਾਢੇ ਅੱਠ
ਵਜੇ ਸ਼ੁਰੇਸ਼ ਕੁਮਾਰ ਫਤੇਹਾਬਾਦ ਤੇ ਤਿੰਨ ਅਣਪਛਾਤਿਆਂ ਵਿਰੁਧ ਹੱਤਿਆਂ
ਦਾ ਮਾਮਲਾ ਦਰਜ ਕੀਤਾ ਗਿਆ ਹੈ।ਉਹਨਾਂ ਵੱਲੋਂ ਪਿਸਟਲ ਨਾਲ 4-5 ਗੋਲੀਆਂ
ਚਲਾਈਆਂ ਗਈਆਂ ਸਨ ਜੋ ਮਿਤਰਕ ਦੇ ਲੱਗੀਆਂ ਤੇ ਉਸਨੂੰ ਇਲਾਜ ਲਈ
ਲਜਾਉਂਦੇ ਸਮੇਂ ਮੌਤ ਹੋ ਗਈ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ
ਲਾਸ਼ ਦਾ ਪੋਸਟਮਾਰਟਮ ਕਰਨ ਲਈ ਬੁਢਲਾਡਾ ਲਜਾਇਆ ਗਿਆ ਹੈ।ਇਲਾਕੇ ਵਿੱਚ
ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ।