ਮੇਲਾ ਵਿਆਸ ਪੂਜਾ ਅਤੇ ਸ੍ਰੀ ਮਦ ਭਗਵਤ ਮਹਾਂਪੁਰਾਣ ਗਿਆਨ ਯੱਗ ਸਮਾਗਮ ਸਮਾਧੀ ਸ਼ੰਕਰਾ ਪੁਰੀ ਧਾਮ ਸਨੇਰ ਰੋਡ ਜ਼ੀਰਾ ਵਿਖੇ ਮਹਾਂਮੰਡਲੇਸ਼ਵਰ 1008 ਸੁਆਮੀ ਕਮਲਪੁਰੀ ਮਹਾਰਾਜ ਜੀ ਦੀ ਦੇਖ ਰੇਖ ਹੇਠ ਆਰੰਭ ਹੋ ਗਿਆ ਹੈ। ਇਸ ਮੌਕੇ ਸਮਾਗਮ ਦੀ ਆਰੰਭਤਾ ਸਮਾਧੀ ਸ਼ੰਕਰਾ ਪੁਰੀ ਧਾਮ ਸਨੇਰ ਰੋਡ ਜ਼ੀਰਾ ਤੋਂ ਸ਼ਰਧਾਲੂਆਂ ਦੇ ਠਾਠਾਂ ਮਾਰਦੇ ਇਕੱਠ ਦੋਰਾਨ ਕਲਸ਼ ਯਾਤਰਾ ਕੱਢ ਕੇ ਕੀਤੀ ਗਈ ਜੋ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸਮਾਧੀ ਸ਼ੰਕਰਾ ਪੁਰੀ ਧਾਮ ਵਿਖੇ ਸਮਾਪਤ ਹੋਈ। ਇਸ ਮੌਕੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਜਗਾਂ ਜਗਾਂ ਕਲਸ਼ ਯਾਤਰਾ ਦਾ ਸਨਮਾਨ ਕੀਤਾ ਗਿਆ ਅਤੇ ਨਾਲ ਚਲਦੀਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਉਥੇ ਫਲਾ ਅਤੇ ਛੋਲੇ ਪੂੜੀਆਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਸ੍ਰੀ ਮਦ ਭਾਗਵਤ ਕਥਾ ਦਾ ਅਰੰਭ ਕੀਤਾ ਗਿਆ ਅਤੇ ਆਰਤੀ ਕੀਤੀ ਗਈ। ਜਿਸ ਦੋਰਾਨ ਮਹਾਮੰਡਲੇਸਵਰ 1008 ਸੁਆਮੀ ਕਮਲਪੁਰੀ ਜੀ ਮਹਾਰਾਜ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਮੇਲਾ ਵਿਆਸ ਪੂਜਾ ਅਤੇ ਸ੍ਰੀ ਮਦ ਭਾਗਵਤ ਮਹਾਪੁਰਾਣ ਗਿਆਨ ਯੱਗ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਚਲਦੇ ਸਮਾਗਮ ਵਿੱਚ ਵੱਧ ਚੜ੍ਹਕੇ ਕਥਾ ਦਾ ਅਨੰਦ ਮਾਣੋ ਅਤੇ ਮਹਾਂਪੁਰਖਾਂ ਦੇ ਅਸ਼ੀਰਵਾਦ ਪ੍ਰਾਪਤ ਕਰਕੇ ਖੁਸ਼ੀਆਂ ਪ੍ਰਾਪਤ ਕਰੋ। ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਗੁਰੂ ਪੂਜਾ ਹੋਵੇਗੀ ਅਤੇ ਹਵਨ ਯੱਗ ਕਰਵਾਇਆ ਜਾਵੇਗਾ।ਇਸ ਮੌਕੇ ਸਮਾਜ ਸੇਵੀ ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ, ਗੁਰਪ੍ਰੀਤ ਸਿੰਘ ਸਿੱਧੂ ਮੁੱਖ ਸੰਪਾਦਕ ਰਾਖਾ ਪ੍ਰਭ, ਸਤਿੰਦਰ ਸਚਦੇਵਾ ਜ਼ਿਲ੍ਹਾ ਆਗੂ ਭਾਰਤ ਵਿਕਾਸ ਪ੍ਰੀਸ਼ਦ, ਜਗਦੇਵ ਸ਼ਰਮਾ,ਜਨਕ ਰਾਜ ਗੋਤਮ ਆਗੂ ਹਿੰਦੂ ਵਿਸਵ ਪ੍ਰੀਸ਼ਦ,ਮਾਸਟਰ ਸੁਭਾਸ਼ ਗੁਪਤਾ,ਕਾਲਾ ਸ਼ਰਮਾ ਸੰਤੂ ਵਾਲਾ ਪ੍ਰਧਾਨ ਕੱਪੜਾ ਯੂਨੀਅਨ , ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪ੍ਰੇਮ ਗਰੋਵਰ ਸਰਪ੍ਰਸਤ ਬਜਰੰਗ ਭਵਨ ਮੰਦਰ , ਰਾਹੁਲ ਅਗਰਵਾਲ ਬਜਰੰਗ ਦਲ, ਐਸਡੀਓ ਪਲਤਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ , ਗੁਰਮੀਤ ਸਿੰਘ ਸੰਧੂ, ਗੁਰਦੇਵ ਸਿੰਘ ਸਿੱਧੂ, ਹਰਪਾਲ ਦਰਗਣ , ਅਮਰੀਕ ਸਿੰਘ ਅਹੂਜਾ, ਸੁਰਿੰਦਰ ਗੁਪਤਾ, ਅਸ਼ਵਨੀ ਗੁਪਤਾ, ਸੁਮਿਤ ਨਰੂਲਾ, ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਨਾਮੀ ਹਸਤੀਆਂ ਹਾਜਰ ਸਨ।