Home » Punjab Weather: ਬਠਿੰਡਾ ਬਣਿਆ ਸ਼ਿਮਲਾ! ਪਾਰਾ ਇੱਕ ਡਿਗਰੀ ਤੱਕ ਪਹੁੰਚਿਆ, ਮੌਸਮ ਵਿਭਾਗ ਦਾ ਅਲਰਟ

Punjab Weather: ਬਠਿੰਡਾ ਬਣਿਆ ਸ਼ਿਮਲਾ! ਪਾਰਾ ਇੱਕ ਡਿਗਰੀ ਤੱਕ ਪਹੁੰਚਿਆ, ਮੌਸਮ ਵਿਭਾਗ ਦਾ ਅਲਰਟ

by Rakha Prabh
424 views

Punjab Weather: ਸਰਦੀ ਦੇ ਕਹਿਰ ਵਿੱਚ ਪੰਜਾਬ ਦਾ ਸ਼ਹਿਰ ਬਠਿੰਡਾ ਹੀ ਸ਼ਿਮਲਾ ਬਣ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬਠਿੰਡਾ ਇੱਕ ਡਿਗਰੀ ਸੈਲਸੀਅਸ ਨਾਲ ਪੰਜਾਬ ਵਿੱਚ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ…

Punjab Weather: ਸਰਦੀ ਦੇ ਕਹਿਰ ਵਿੱਚ ਪੰਜਾਬ ਦਾ ਸ਼ਹਿਰ ਬਠਿੰਡਾ ਹੀ ਸ਼ਿਮਲਾ ਬਣ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬਠਿੰਡਾ ਇੱਕ ਡਿਗਰੀ ਸੈਲਸੀਅਸ ਨਾਲ ਪੰਜਾਬ ਵਿੱਚ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ ਦਿਨਾਂ ਵਿੱਚ ਇਹ ਪਾਰਾ ਹੋਰ ਹੇਠਾਂ ਜਾਣ ਦੇ ਆਸਾਰ ਹਨ। ਪੰਜਾਬ ਤੇ ਹਰਿਆਣਾ ਵਿੱਚ ਅਗਲੇ 4-5 ਦਿਨ ਠੰਢ ਵਧੇਗੀ।

ਦੱਸ ਦਈਏ ਕਿ ਇਸ ਵੇਲੇ ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਵਰ੍ਹ ਰਿਹਾ ਹੈ। ਇੱਕ ਪਾਸੇ ਸੰਘਣੀ ਧੁੰਦ ਕਰਕੇ ਜਨ-ਜੀਵਨ ਰੁਕ ਕੇ ਰਹਿ ਗਿਆ ਹੈ, ਦੂਜੇ ਪਾਸੇ ਠੰਢ ਨੇ ਜੀਣਾ ਮੁਹਾਲ ਕਰ ਦਿੱਤਾ ਹੈ। ਸਰਦੀ ਨਾਲ ਬੱਚਿਆਂ ਤੇ ਬਜ਼ੁਰਗਾਂ ਨੂੰ ਬਿਮਾਰੀ ਦੀਆਂ ਸ਼ਿਕਾਇਤਾਂ ਵੀ ਵਧ ਰਹੀਆਂ ਹਨ। ਠੰਢ ਤੇ ਧੁੰਦ ਨਾਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਅਜੇ ਜਾਰੀ ਰਹੇਗਾ। ਸੰਘਣੀ ਧੁੰਦ ਕਾਰਨ ਦੋਵਾਂ ਰਾਜਾਂ ਦੇ ਕਈ ਹਿੱਸਿਆਂ ਨੂੰ ਜਨ ਜੀਵਨ ’ਤੇ ਅਸਰ ਹੈ। ਮੌਸਮ ਵਿਭਾਗ ਮੁਤਾਬਕ ਬਠਿੰਡਾ ਇੱਕ ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ।

ਇਸੇ ਤਰ੍ਹਾਂ ਪਟਿਆਲਾ, ਪਠਾਨਕੋਟ, ਫਰੀਦਕੋਟ ਤੇ ਗੁਰਦਾਸਪੁਰ ਵਿੱਚ ਤਾਪਮਾਨ ਕ੍ਰਮਵਾਰ 6.8, 7.1, 3.5 ਤੇ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਨਾਰਨੌਲ ‘ਚ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਦਿੱਲੀ ‘ਚ ਕੋਹਰਾ ਬਣਿਆ ਆਫ਼ਤ! 100 ਉਡਾਣਾਂ ਲੇਟ

ਦਿੱਲੀ ‘ਚ ਧੁੰਦ ਲਗਾਤਾਰ ਵਧ ਰਹੀ ਹੈ। ਸਵੇਰੇ-ਸ਼ਾਮ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਨੇ ਉਡਾਣਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ (27 ਦਸੰਬਰ) ਦੀ ਸਵੇਰ ਨੂੰ ਸੰਘਣੀ ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਘੱਟੋ-ਘੱਟ 100 ਉਡਾਣਾਂ ਲੇਟ ਹੋਈਆਂ ਅਤੇ ਦੋ ਨੂੰ ਮੋੜ ਦਿੱਤਾ ਗਿਆ ਜਦੋਂ ਵਿਜ਼ੀਬਿਲਟੀ 200 ਮੀਟਰ ਤੋਂ ਘੱਟ ਹੋ ਗਈ।

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ, ਸਪਾਈਸ ਜੈੱਟ ਦੀ ਇੱਕ ਉਡਾਣ ਨੂੰ ਸਵੇਰੇ 11:45 ਵਜੇ ਜੈਪੁਰ ਅਤੇ 2:15 ਵਜੇ ਇੰਡੀਗੋ ਦੀ ਉਡਾਣ ਨੂੰ ਮੋੜਿਆ ਗਿਆ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਕਾਰਨ ਇਹ ਪਹਿਲਾ ਮੋੜ ਸੀ। ਇਸ ਦੌਰਾਨ ਵਿਜ਼ੀਬਿਲਟੀ ਸਿਰਫ਼ 50 ਮੀਟਰ ਸੀ। ਇਸ ਦੇ ਮੱਦੇਨਜ਼ਰ ਰਾਜਕੋਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੰਬਰ SG3756 ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਇਸ ਤੋਂ ਇਲਾਵਾ ਦੋਹਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੰਬਰ 6E1774 ਨੂੰ ਵੀ ਜੈਪੁਰ ਵੱਲ ਮੋੜ ਦਿੱਤਾ ਗਿਆ।

 

Related Articles

Leave a Comment