Home » ਸ਼ਹੀਦ ਜਨਰਲ ਸ਼ਬੇਗ ਸਿੰਘ ਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸਮਾਗਮ*

ਸ਼ਹੀਦ ਜਨਰਲ ਸ਼ਬੇਗ ਸਿੰਘ ਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸਮਾਗਮ*

ਸ਼ਹੀਦ ਜਨਰਲ ਸ਼ਬੇਗ ਸਿੰਘ ਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸਮਾਗਮ*

by Rakha Prabh
89 views

ਸ਼ਹੀਦ ਜਨਰਲ ਸ਼ਬੇਗ ਸਿੰਘ ਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸਮਾਗਮ*

ਅੰਮ੍ਰਿਤਸਰ , 5 ਜੂਨ (ਗੁਰਮੀਤ ਸਿੰਘ ਰਾਜਾ ) ਸ਼ਹੀਦ ਜਨਰਲ ਸ਼ਬੇਗ ਸਿੰਘ ਖਿਆਲਾ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਰਬੱਤ ਦੇ ਭਲੇ ਵਾਸਤੇ ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਪਿੰਡ ਖਿਆਲਾ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ । ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ ਵਿੱਚ ਭਾਈ ਤਰਸੇਮ ਸਿੰਘ ਖਿਆਲਾ ਹਜੂਰੀ ਰਾਗੀ ਸੀ੍ ਗੋਇੰਦਵਾਲ ਸਾਹਿਬ, ਭਾਈ ਜਤਿੰਦਰ ਸਿੰਘ ਖਿਆਲਾ, ਕਥਾਵਾਚਕ ਭਾਈ ਗੁਰਲਾਲ ਸਿੰਘ ਮੀਰਾਂਕੋਟ ਨੇ ਕਥਾ ਕੀਰਤਨ ਦੁਆਰਾ ਦੀਵਾਨ ਦੀ ਹਾਜ਼ਰੀ ਭਰੀ, ਜਦੋਂਕਿ ਪ੍ਸਿੱਧ ਢਾਡੀ ਭਾਈ ਕੁਲਬੀਰ ਸਿੰਘ ਮਦੂਛਾਂਗੀਆ, ਕਵੀਸ਼ਰ ਭਾਈ ਪਲਵਿੰਦਰ ਸਿੰਘ ਖਾਸਾ, ਧਾਰਮਿਕ ਗਾਇਕ ਭਾਈ ਸੁੱਚਾ ਸਿੰਘ ਗਿੱਲ ਝੰਜੋਟੀ ਨੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ ਪਾ੍ਪਤ ਕਰਨ ਵਾਲੇ ਸੂਰਮਿਆਂ ਦੀਆਂ ਵਾਰਾਂ ਤੇ ਇਤਿਹਾਸ ਸਰਵਨ ਕਰਵਾਇਆ । ਸਟੇਜ ਸਕੱਤਰ ਦੇ ਫਰਜ਼ ਭਾਈ ਮਲਕੀਤ ਸਿੰਘ ਖਿਆਲਾ ਵੱਲੋਂ ਬਾਖੂਬੀ ਨਿਭਾਏ ਗਏ । ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਪ੍ਬੰਧਕ ਕਮੇਟੀ ਦੇ ਪ੍ਰਧਾਨ ਜਥੇ. ਲਖਵਿੰਦਰ ਸਿੰਘ ਖਿਆਲਾ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗਰੰਥੀ ਬਾਬਾ ਦਇਆ ਸਿੰਘ ਨੇ ਪ੍ਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ

Related Articles

Leave a Comment