Home » ਜੈ ਮਲਾਪ ਲੈਬੋਰਟਰੀ ਐਸੇਸੀਏਸ਼ਨ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਭਲਕੇ

ਜੈ ਮਲਾਪ ਲੈਬੋਰਟਰੀ ਐਸੇਸੀਏਸ਼ਨ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਭਲਕੇ

by Rakha Prabh
35 views

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ/26 ਅਕਤੂਬਰ
ਜੈ ਮਲਾਪ ਲੈਬੋਰਟਰੀ ਐਸੇਸੀਏਸ਼ਨ ਵੱਲੋ ਧੰਨ-ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲਾ ਪੱਧਰੀ ਖੂਨਦਾਨ ਕੈਂਪ ਕੱਲ ਮਿਤੀ 28 ਅਕਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਹਰਨਾਮਸਰ ਜ਼ੀਰਾ ਵਿਖੇ ਲਾਇਆ ਜਾ ਰਿਹਾ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ। ਇਸ ਕੈਂਪ ਵਿੱਚ ਜ਼ਿਲਾ ਫਿਰੋਜ਼ਪੁਰ ਦੇ ਸਾਰੇ ਬਲਾਕ ਜਿੰਨਾਂ ਵਿੱਚ ਬਲਾਕ ਫਿਰੋਜਪੁਰ ਕੈਂਟ, ਸਿਟੀ, ਮਮਦੋਟ, ਤਲਵੰਡੀ ਭਾਈ, ਜ਼ੀਰਾ, ਮੱਲਾਵਾਲਾ, ਗੁਰੂਹਰਸਹਾਇ ਤੇ ਮੱਖੂ ਸਾਰੀਆਂ ਜੈ ਮਲਾਪ ਟੀਮਾਂ ਤੇ ਵਲੰਟੀਅਰ ਵੀ ਹਾਜਿਰ ਹੋਣਗੇ। ਇਸ ਕੈਂਪ ਦਾ ਸਮਾਂ ਸਵੇਰੇ 10:00 ਵਜੇ ਤੋਂ ਸਾਮ 4:00 ਵਜੇ ਤੱਕ ਦਾ ਹੋਵੇਗਾ। ਇਸ ਸਬੰਧੀ ਸਮੂਹ ਬਲਾਕ ਟੀਮਾਂ ਨੂੰ ਦਿਸਾ ਨਿਰਦੇਸ਼ ਜਾਰੀ ਕਰਦਿਆਂ ਜ਼ਿਲਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ, ਜ਼ਿਲਾ ਸੈਕਟਰੀ ਗੁਰਚਰਨ ਸ਼ਰਮਾ, ਜ਼ਿਲਾ ਕੈਸੀਅਰ ਅਨਿਲ ਮਹਿਰਾ ਨੇ ਇਲਾਕਾ ਨਿਵਾਸੀਆਂ ਤੇ ਸਮੂਹ ਨੌਜਵਾਨ ਵੀਰਾਂ ਨੂੰ ਇਸ ਸੁੱਭ ਅਵਸਰ ਤੇ ਖੂਨਦਾਨ ਕਰਨ ਲਈ ਅੱਗੇ ਆਉਣ ਲਈ ਕਿਹਾ। ਇਸ ਸਮੇਂ ਲਵਲੀ ਮਦਾਨ ਬਲਾਕ ਪ੍ਰਧਾਨ ਕੈਂਟ, ਯਸਪਾਲ ਬੱਤਰਾ ਬਲਾਕ ਪ੍ਰਧਾਨ ਸਿਟੀ, ਜਸਬੀਰ ਸਿੰਘ ਗਿੱਲ ਬਲਾਕ ਪ੍ਰਧਾਨ ਜ਼ੀਰਾ, ਕਰਨਜੀਤ ਸਿੰਘ ਭੁੱਲਰ ਬਲਾਕ ਪ੍ਰਧਾਨ ਮੱਖੂ, ਸਤਨਾਮ ਸਿੰਘ ਬਲਾਕ ਪ੍ਰਧਾਨ ਤਲਵੰਡੀ ਭਾਈ, ਸੁਰਿੰਦਰ ਸਿੰਘ ਬਲਾਕ ਪ੍ਰਧਾਨ ਮਮਦੋਟ , ਕੁਲਦੀਪ ਕੁਮਾਰ ਮੋਂਗਾ ਬਲਾਕ ਪ੍ਰਧਾਨ ਮੱਲਾਵਾਲਾ , ਰਾਕੇਸ ਮੋਂਗਾ ਬਲਾਕ ਪ੍ਰਧਾਨ ਗੁਰੂਹਰਸਹਾਏ ਹਾਜ਼ਰ ਸਨ।

Related Articles

Leave a Comment