Home » ਜ਼ੀਰਾ ਤੋਂ ਪੰਜਾਬ ਜੰਗਲਾਤ ਵਰਕਰਜ ਯੂਨੀਅਨ ਦੀ ਚੰਡੀਗੜ ਰੈਲੀ ’ਚ ਸ਼ਾਮਲ ਹੋਣ ਲਈ ਜੰਗਲਾਤ ‘ਤੇ ਪ.ਸ.ਸ.ਫ ਦੇ ਵਰਕਰ ਵੱਡੀ ਗਿਣਤੀ ਰਾਹੀਂ ਰਵਾਨਾ

ਜ਼ੀਰਾ ਤੋਂ ਪੰਜਾਬ ਜੰਗਲਾਤ ਵਰਕਰਜ ਯੂਨੀਅਨ ਦੀ ਚੰਡੀਗੜ ਰੈਲੀ ’ਚ ਸ਼ਾਮਲ ਹੋਣ ਲਈ ਜੰਗਲਾਤ ‘ਤੇ ਪ.ਸ.ਸ.ਫ ਦੇ ਵਰਕਰ ਵੱਡੀ ਗਿਣਤੀ ਰਾਹੀਂ ਰਵਾਨਾ

ਪੰਜਾਬ ਸਰਕਾਰ ਦੀਆਂ ਜੜਾਂ ਹਲਾ ਕੇ ਰੱਖ ਦੇਵੇਗੀ ਰੈਲੀ : ਗੁਰਦੇਵ ਸਿੰਘ ਸਿੱਧੂ/ਨਿਸ਼ਾਨ ਸਿੰਘ ਸ਼ਹਿਜਾਦੀ

by Rakha Prabh
64 views

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ/26 ਅਕਤੂਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406/22/ ਬੀ ਚੰਡੀਗੜ ਦੀ ਜੰਗਲਾਤ ਵਰਕਰਾਂ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋਂ ਜੰਗਲਾਤ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿੱਚ ਜ਼ੀਰਾ ਅਤੇ ਫਿਰੋਜ਼ਪੁਰ ਦੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਅਤੇ ਪ.ਸ.ਸ.ਫ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਨਿਸ਼ਾਨ ਸਿੰਘ ਸਹਿਜਾਦੀ ਜ਼ਿਲਾ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੀਰ ਬਾਬਾ ਸ਼ੇਰਸ਼ਾਹ ਵਲੀ ਚੌਂਕ ਫਿਰੋਜਪੁਰ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਨਿਸ਼ਾਨ ਸਿੰਘ ਸਹਿਜਾਦੀ ਜ਼ਿਲਾ ਪ੍ਰਧਾਨ ਜੰਗਲਾਤ ਵਰਕਰਜ ਯੂਨੀਅਨ , ਗੁਰਬੀਰ ਸਿੰਘ ਸਹਿਜਾਦੀ ਸਰੁਲ ਸਕੱਤਰ, ਨੇ ਕਿਹਾ ਕਿ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਜੰਗਲਾਤ ਵਰਕਰਜ ਦੀਆਂ ਮੰਗਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਲਾਰੇ ਲੱਪੇ ਹੀ ਲਗਾਏ ਹਨ। ਉਨਾਂ ਕਿਹਾ ਕਿ ਪੰਜਾਬ ਦੇ ਜੰਗਲਾਤ ਕਾਮੇ ਸਰਕਾਰ ਨਾਲ ਹੁਣ ਆਰ ਪਾਰ ਦੀ ਲੜਾਈ ਲੜਨਗੇ ਅਤੇ ਆਪਣੀਆਂ ਹੱਕੀ ਮੰਗਾਂ ਮਨਵਾ ਕੇ ਹੀ ਸਾਹ ਲੈਣਗੇ। ਉਨਾਂ ਕਿਹਾ ਕਿ ਜਗਲਾਤ ਕਾਮੇਂ ਦਿਨ ਰਾਤ ਸੜਕਾਂ ਉਪਰ ਲੱਗੇ ਦਰਖਤਾਂ ਦੀ ਰਾਖੀ ਕਰਦੇ ਹੋਏ ਜਾਨਾਂ ਵਾਰ ਗਏ ਪਰ ਉਨਾਂ ਦੀ ਸਹਾਦਤ ਦਾ ਮੁਲ ਨਹੀ ਮਿਲਿਆ। ਇਸ ਮੌਕੇ ਕਾਫਲੇ ਵਿੱਚ ਜੰਗਲਾਤ ਵਰਕਰਜ ਯੂਨੀਅਨ ਦੇ ਗੁਰਬੀਰ ਸਿੰਘ ਮੁਦਕੀ ਸਰਖਲ ਜਰਨਲ ਸਕੱਤਰ, ਮੇਹਰ ਸਿੰਘ ਜ਼ਿਲਾ ਜਨਰਲ ਸਕੱਤਰ, ਜਸਵਿੰਦਰ ਰਾਜ ਰੇਂਜ ਪ੍ਰਧਾਨ, ਬਲਵਿੰਦਰ ਕੁਮਾਰ ਰੇਜ ਜਰਨਲ ਸਕੱਤਰ, ਕਵਲਜੀਤ ਸਿੰਘ,ਕੌਰ ਸਿੰਘ ਪ ਸ ਸ ਫ ਬਲਾਕ ਪ੍ਰਧਾਨ ,ਦੇਸਾ ਸਿੰਘ , ਕਰਮਜੀਤ ਸਿੰਘ, ਗੁਰਦੀਪ ਸਿੰਘ, ਨਿਸ਼ਾਨ ਸਿੰਘ ਸਿੱਧੂ, ਸੁਲੱਖਣ ਸਿੰਘ,ਬਾਕੇ ਲਾਲ ਬਚਨ ਸਿੰਘ, ਮੁਖਤਿਆਰ ਸਿੰਘ, ਰਣਜੀਤ ਸਿੰਘ,ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਏ।

Related Articles

Leave a Comment