ਜੀਰਾ, 12 ਸਤੰਬਰ (ਗੁਰਪ੍ਰੀਤ ਸਿੰਘ ਸਿੱਧੂ) ਸ਼ਿਵ ਦਰਬਾਰ ਚੌਕ ਜੀਰਾ ਵਿਖੇ ਸਥਿਤ ਸ਼ਿਵ ਦਰਬਾਰ ਸੇਵਾ ਕਮੇਟੀ, ਜੈ ਬਰਫ਼ਾਨੀ ਸੇਵਾ ਦਲ ਸ੍ਰੀ ਅਮਰਨਾਥ ਯਾਤਰਾ ਸੰਮਤੀ ਦੇ ਮੈਂਬਰਾਂ ਵਲੋਂ ਸ਼ਿਵ ਦਰਬਾਰ ਚੌਕ ਵਿਖੇ ਕਰਵਾਏ ਜਾ ਰਹੇ 16 ਵੇ ਵਾਰਿਸ਼ਕ ਜਾਗਰਣ ਮੌਕੇ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰੀਸ਼ ਤਾਗੜਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਸਾਂਝੇ ਤੌਰ ਤੇ ਝੰਡਾ ਪੂਜਨ ਦੀ ਰਸਮ ਪੂਰੇ ਵਿਧੀ ਰੂਪ ਨਿਭਾਈਂ । ਜਾਗਰਣ ਸਬੰਧੀ ਜਾਣਕਾਰੀ ਦਿੰਦਿਆਂ ਪ੍ਧਾਨ ਸੁਨੀਲ ਕੁਮਾਰ ਬਾਰੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜਾਗਰਣ ਦੀ ਸਮਾਪਤੀ ਤੱਕ ਲੰਗਰ ਭੰਡਾਰਾ ਅਤੁੱਟ ਚੱਲਦਾ ਰਹੇਗਾ।ਇਸ ਮੌਕੇ ਸੁਖਦੇਵ ਬਿਟੂ ਵਿੱਜ ਅਤੇ ਹਰੀਸ਼ ਤਾਗੜਾ ਨੇ ਜਾਗਰਣ ਕਰਵਾਉਣ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਧਰਮ ਦੇ ਮਾਰਗ ਤੇ ਚੱਲਣ ਨਾਲ ਹੋਰ ਵਿਸੇ ਵਿਕਾਰਾਂ ਤੋਂ ਬਚੀ ਰਹੇਗੀ। ਇਸ ਮੌਕੇ ਸੁਨੀਲ ਕੁਮਾਰ ਬਾਰੀਆ ਪ੍ਰਧਾਨ, ਸਤੀਸ਼ ਕੁਮਾਰ ਸੇਠੀ ਕੈਸ਼ੀਅਰ , ਵਿਜੈ ਕੁਮਾਰ ਸੇਠੀ ਮੀਤ ਪ੍ਰਧਾਨ, ਕਾਕਾ ਸੇਠੀ, ਕਾਲੂ ਸੱਚਦੇਵਾ, ਕਪਲ ਜਨੇਜਾ, ਪ੍ਰਿੰਸ, ਬਿੰਨੀ, ਸੈਮੀ, ਮਨਦੀਪ ਕੁਮਾਰ, ਰਾਜੂ ਛਾਬੜਾ ਆਦਿ ਹਾਜਰ ਤੋਂ ਇਲਾਵਾਂ ਸਮੂਹ ਮੈਂਬਰ ਹਾਜ਼ਰ ਸਨ।