ਜ਼ੀਰਾ/ਫਿਰੋਜ਼ਪੁਰ, ( ਗੁਰਪ੍ਰੀਤ ਸਿੰਘ ਸਿੱਧੂ) ਜੀਰਾ ਸ਼ਹਿਰ ਦੀ ਧਾਰਮਿਕ ਤੇ ਹਿੰਦੂ ਧਰਮ ਦੇ ਇਤਿਹਾਸਿਕ ਅਸਥਾਨ ਸਮਾਧੀ ਸ਼ੰਕਰਾ ਪੁਰੀ ਜੀ ਸਨੇਰ ਰੋਡ ਜ਼ੀਰਾ ਵਿਖੇ ਸਮਾਧੀ ਸ਼ੰਕਰਾ ਪੁਰੀ ਜੀ ਦੇ ਗੱਦੀ ਨਸ਼ੀਨ ਮਹਾਮੰਡਲੇਸਵਰ 1008 ਸੁਵਾਮੀ ਕਮਲ ਪੁਰੀ ਜੀ ਮਹਾਰਾਜ ਜੀ ਦਾ 68 ਵਾਂ ਜਨਮ ਦਿਨ ਸ਼ਰਧਾਲੂਆਂ ਵੱਲੋ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ । ਇਸ ਮੌਕੇ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਉਚੇਚੇ ਤੌਰ ਤੇ ਸਵਾਮੀ ਕਮਲ ਪੁਰੀ ਜੀ ਨੂੰ ਫੁਲਾਂ ਵਾਲਾ ਬੁੱਕਾਂ ਦੇ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸੁਆਮੀ ਜੀ ਵਲੋਂ ਦਿੱਤੇ ਗਏ ਉਪਦੇਸ਼ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਧਰਮ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਵਿਜੇ ਕੁਮਾਰ ਬਾਂਸਲ, ਰਜਿੰਦਰਪਾਲ ਵਿੱਜ, ਜੋਂਟੀ ਵਿੱਜ, ਵੰਸ਼ ਵਿੱਜ, ਰਿਪਨ, ਓਮ ਪ੍ਰਕਾਸ਼ ਪੂਰੀ, ਦੀਪਾ ਕੰਡਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸੁਆਮੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।