Home » ਪੱਤਰਕਾਰਾਂ ਖਿਲਾਫ਼ ਅਪਮਾਨਜਨਕ ਸ਼ਬਦ ਬੋਲਣ ਵਾਲੇ ਤੇ ਮਾਮਲਾ ਦਰਜ :- ਐੱਸ.ਐੱਚ.ਉ ਜੰਡਿਆਲਾ ਗੁਰੂ

ਪੱਤਰਕਾਰਾਂ ਖਿਲਾਫ਼ ਅਪਮਾਨਜਨਕ ਸ਼ਬਦ ਬੋਲਣ ਵਾਲੇ ਤੇ ਮਾਮਲਾ ਦਰਜ :- ਐੱਸ.ਐੱਚ.ਉ ਜੰਡਿਆਲਾ ਗੁਰੂ

by Rakha Prabh
7 views

ਅੰਮ੍ਰਿਤਸਰ 11 ਸਤੰਬਰ ( ਰਣਜੀਤ ਸਿੰਘ ਮਸੌਣ ) ਬੀਤੇ ਦਿਨੀਂ ਥਾਣਾ ਜੰਡਿਆਲਾ ਗੁਰੂ ਨੂੰ ਦਿੱਤੀ ਦਰਖ਼ਾਸਤ ਵਿੱਚ ਪੱਤਰਕਾਰ ਮਦਨ ਮੋਹਨ ਨੇ ਦੱਸਿਆ ਸੀ ਕਿ 3 ਸਤੰਬਰ ਦੀ ਰਾਤ ਕਰੀਬ 9 ਵਜੇ ਉਹ ਅਪਣੀ ਦੁਕਾਨ, ਗਲੀ ਠੱਠੀਆਰਾਂ ਵਾਲੀ ਦੇ ਬਾਹਰ ਬੈਠੇ ਸਨ ਕਿ ਨਜ਼ਦੀਕ ਹੀ ਰਹਿੰਦੇ ਸੁਰਿੰਦਰ ਸੂਰੀ ਨੇ ਉਸਨੂੰ ਅਤੇ ਪੱਤਰਕਾਰ ਵਰੁਣ ਸੋਨੀ ਤੋਂ ਇਲਾਵਾ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਪਰਮਦੀਪ ਸਿੰਘ ਹੈਰੀ ਮਲਹੋਤਰਾ ਨੂੰ ਬਿਨ੍ਹਾਂ ਵਜ਼ਾ ਗੰਦੀਆਂ ਗੰਦੀਆਂ, ਨਾ ਲਿਖਨਯੋਗ ਗਾਲਾਂ ਕੱਢਨੀਆ ਸ਼ੁਰੂ ਕਰ ਦਿੱਤੀਆਂ ਸਨ। ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਇਸ ਸਬੰਧੀ ਗੱਲ ਕਰਦੇ ਹੋਏ ਕਿਹਾ ਸੀ ਕਿ ਅਸੀ ਅਮਨ ਪਸੰਦ ਲੋਕ ਹਾਂ ਅਤੇ ਪੁਲਿਸ ਕੋਲੋ ਇਨਸਾਫ਼ ਦੀ ਉਮੀਦ ਕਰਦੇ ਹਾਂ। ਅਗਰ ਪੁਲਿਸ ਵੱਲੋਂ ਕੋਈ ਇਨਸਾਫ਼ ਨਾ ਮਿਲਿਆ ਤਾਂ ਫਿਰ ਅਗਲੇਰੀ ਕਾਰਵਾਈ ਪਾਵਾਂਗੇ । ਐੱਸ.ਐੱਚ.ਉ ਜੰਡਿਆਲਾ ਗੁਰੂ ਲਵਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਇਸਦੇ ਖਿਲਾਫ਼ ਬੋਲਣ ਵਾਲੇ ਜਾਂ ਪੱਤਰਕਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਖਿਲਾਫ਼ ਜਰੂਰ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿੱਚ ਪੱਤਰਕਾਰਾਂ ਦੇ ਖਿਲਾਫ਼ ਅਪਮਾਨਜਨਕ ਸ਼ਬਦ ਬੋਲਣ ਵਾਲੇ ਸੁਰਿੰਦਰ ਸੂਰੀ ਖਿਲਾਫ਼ ਧਾਰਾ 509 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Comment