Home » ਸੁਪਰ ਪ੍ਰਸਿੱਧ ਭਜਨ ਸਮਰਾਟ ਸ੍ਰੀ ਬਨਵਾਰੀ ਲਾਲ ਜੀ ਦੇ ਚਰਨਾਂ ਵਿੱਚ ਬੈਠ ਕੇ ਠਾਕੁਰ ਜੀ ਦਾ ਗੁਣਗਾਨ ਕਰਨ ਦਾ ਅਵਸਰ ਮਿਲਿਆਂ-ਨੂਰ ਕੌਸ਼ਲ

ਸੁਪਰ ਪ੍ਰਸਿੱਧ ਭਜਨ ਸਮਰਾਟ ਸ੍ਰੀ ਬਨਵਾਰੀ ਲਾਲ ਜੀ ਦੇ ਚਰਨਾਂ ਵਿੱਚ ਬੈਠ ਕੇ ਠਾਕੁਰ ਜੀ ਦਾ ਗੁਣਗਾਨ ਕਰਨ ਦਾ ਅਵਸਰ ਮਿਲਿਆਂ-ਨੂਰ ਕੌਸ਼ਲ

by Rakha Prabh
12 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਬੀਤੇ ਕੱਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਕਸ ਦੇ ਵਿੱਚ ਸ੍ਰੀ ਰਾਮ ਧਾਮ ਮੰਦਿਰ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਜਨ ਸਮਰਾਟ ਸ੍ਰੀ ਬਨਵਾਰੀ ਲਾਲ ਜੀ ਨੇ ਠਾਕੁਰ ਜੀ ਦਾ ਗੁਣਗਾਨ ਕੀਤਾ। ਉਹਨਾਂ ਨੇ ਆਪਣੇ ਭਜਨ ਦੇ ਮਾਧਿਅਮ ਨਾਲ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਬਾਲ ਰੂਪ ਦੇ ਦਰਸ਼ਨ ਕਰਨ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਕਰਵਾਏ। ਇਸ ਮੌਕੇ ਗੁਰੂ ਕਿਰਪਾ ਸੰਗੀਤ ਅਕੈਡਮੀ ਦੇ ਵਿਦਿਆਰਥੀ ਨੂਰ ਕੌਸ਼ਲ ਨੇ ਵੀ ਸ੍ਰੀ ਬਨਵਾਰੀ ਲਾਲ ਜੀ ਦਾ ਆਸ਼ੀਰਵਾਦ ਲਿਆ ਅਤੇ ਠਾਕੁਰ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਈ। ਨੂਰ ਕੌਸ਼ਲ ਦੀ ਭਗਵਾਨ ਕੇ ਪ੍ਰਤੀ ਭਗਤੀ ਭਾਵਨਾ ਅਤੇ ਲਗਨ ਨੂੰ ਦੇਖਦੇ ਹੋਏ ਸ੍ਰੀ ਬਨਵਾਰੀ ਲਾਲ ਜੀ ਨੇ ਕਿਹਾ ਕੀ ਇਸ ਬਾਲਕ ਉੱਪਰ ਭਗਵਾਨ ਦੀ ਕਿਰਪਾ ਹੈ। ਉਨ੍ਹਾਂ  ਕਿਹਾ ਕਿ ਧੰਨ ਹੈ ਉਹ ਮਾਂ ਜਿਸ ਨੇ ਬੱਚੇ ਨੂੰ ਜਨਮ ਦਿੱਤਾ, ਉਨ੍ਹਾਂ ਪ੍ਰਮਾਤਮਾ ਅੱਗੇ ਪ੍ਰਾਥਨਾ ਕੀਤੀ ਕੀ ਭਗਵਾਨ ਸ੍ਰੀ ਕ੍ਰਿਸ਼ਨ ਇਸ ਬਾਲਕ ਨੂੰ ਆਪਣੇ ਚਰਨਾਂ ਨਾਲ ਲਗਾਈ ਰੱਖਣ ਤਾਂ ਕਿ ਇਹ ਅੱਗੇ ਚੱਲ ਕੇ ਪ੍ਰਮਾਤਮਾ ਦਾ ਹੋਰ ਗੁਣਗਾਨ ਕਰਦਾ ਰਹੇ ।
ਇੱਥੇ ਇੱਕ ਝਾਤ ਭਜਨ ਸਮਰਾਟ ਸ੍ਰੀ ਬਨਵਾਰੀ ਲਾਲ ਜੀ ਦੇ ਜੀਵਨ ਤੇ ਵੀ ਮਾਰਨ ਦੀ ਲੋੜ ਹੈ ਬਨਵਾਰੀ ਲਾਲ ਜੀ ਦੀਆਂ ਹੁਣ ਤੱਕ 40 ਤੋਂ 50 ਭਜਨ ਦੀਆਂ ਟੇਪਾ ਟੀ ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਕੀਤੀਆਂ ਜਾ ਚੁੱਕੀਆਂ ਹਨ। ਉਹ ਪਿਛਲੇ 50 ਸਾਲ ਤੋਂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹਨ ਅਤੇ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਉਨ੍ਹਾਂ ਵੱਲੋਂ ਅੱਜ ਵੀ ਠਾਕੁਰ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ। ਅਸੀਂ ਆਪਣੇ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਤਾਂ ਜੋ ਉਨ੍ਹਾਂ ਵੱਲੋਂ ਦਿੱਤਾ ਗਿਆਨ ਸਾਨੂੰ ਮਿਲ ਸਕੇ।

Related Articles

Leave a Comment