Home » ਸਹਿ ਵਿੱਦਿਅਕ ਮੁਕਾਬਲਿਆਂ ਦਾ ਤਾਜ ਗੁਰੂ ਕਲਗੀਧਰ ਪਬਲਿਕ ਸਕੂਲ ਦੇ ਸਿਰ

ਸਹਿ ਵਿੱਦਿਅਕ ਮੁਕਾਬਲਿਆਂ ਦਾ ਤਾਜ ਗੁਰੂ ਕਲਗੀਧਰ ਪਬਲਿਕ ਸਕੂਲ ਦੇ ਸਿਰ

ਐਜੂਕੇਸ਼ਨ ਟੂਡੇ ਨੇ ਵੱਕਾਰੀ ਟ੍ਰਾਫੀ ਦੇ ਕੇ ਬਖਸ਼ਿਆ ਮਾਨ ਸਨਮਾਨ

by Rakha Prabh
6 views

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਵਿੱਦਿਅਕ ਖੇਤਰ ਦੇ ਵਿੱਚ ਆਪਣੀ ਸਰਦਾਰੀ ਨੂੰ ਮੁੜ ਕਾਇਮ ਰੱਖਦਿਆਂ ਤੇ ਮਜ਼ਬੂਤ ਕਰਦਿਆਂ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਨੇ ਇੱਕ ਹੋਰ ਕੀਰਤੀਮਾਨ ਸਥਾਪਿਤ ਕਰਦਿਆਂ ਸਹਿ ਵਿੱਦਿਅਕ ਸਰਗਰਮੀਆਂ ਦੇ ਵਿੱਚ ਵੀ ਸੂਬੇ ਭਰ ਵਿੱਚੋਂ ਮੋਹਰੀ ਹੋਣ ਦਾ ਵੱਕਾਰੀ ਐਵਾਰਡ ਹਾਂਸਲ ਕੀਤਾ ਹੈ। ਇਸ ਸਿਲਸਿਲੇ ਦੇ ਵਿੱਚ ਸਕੂਲ ਨੂੰ ਸਟੇਟ ਬੋਰਡ ਦੇ ਸਕੂਲਾਂ ਵਿੱਚੋਂ ਨੰਬਰ 1 ਦਾ ਰੈਂਕ ਪ੍ਰਾਪਤ ਹੋਇਆ ਹੈ। ਐਜੂਕੇਸ਼ਨ ਟੂਡੇ ਦੇ ਵੱਲੋਂ ਤੈਅ ਕੀਤੇ ਗਏ ਪੈਮਾਨੇ ਦੇ ਵਿੱਚ ਖਰਾ ਉਤਰਨ ਵਾਲਾ ਪੰਜਾਬ ਦਾ ਇਹ ਪਹਿਲਾ ਸਕੂਲ ਹੈ। ਇਸ ਸਬੰਧੀ ਐਜੂਕੇਸ਼ਨ ਟੂਡੇ ਦੇ ਵੱਲੋਂ ਹਰਿਆਣਾ ਦੇ ਸ਼ਹਿਰ ਗੁੜਗਾਂਉ ਵਿਖੇ ਸਥਿਤ ਕਰਾਉਨ ਪਲਾਜ਼ਾ ਵਿਖੇ ਕਰਵਾਏ ਗਏ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੀ ਪ੍ਰਬੰਧਕੀ ਕਮੇਟੀ ਦੇ ਐਮ.ਡੀ ਤੇਜਬੀਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਿੰਸੀਪਲ ਹਰਜਿੰਦਰ ਕੌਰ ਦੇ ਵੱਲੋਂ ਇਹ ਵੱਕਾਰੀ ਐਵਾਰਡ ਹਾਂਸਲ ਕੀਤਾ ਗਿਆ। ਇਸ ਮੌਕੇ ਐਜੂਕੇਸ਼ਨ ਟੂਡੇ ਦੇ ਪ੍ਰਬੰਧਕਾਂ ਵੱਲੋਂ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੀ ਬੀਤੇ ਸਮੇਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦੀਆ ਇਸ ਨੂੰ ਇੱਕ ਸ਼ਾਨਦਾਰ ਤੇ ਬੇਮਿਸਾਲ ਸਕੂਲ ਕਰਾਰ ਦਿੰਦਿਆਂ ਕਿਹਾ ਕਿ ਇਹ ਸਕੂਲ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਦੇ ਨਾਲ ਨਾਂਲ ਵਿਦਿਆਰਥੀਆਂ ਦਾ ਸੁਨਿਹਰੀ ਭਵਿੱਖ ਬਣਾਉਣ ਦੀ ਕਾਬਲੀਅਤ ਰੱਖਦਾ ਹੈ ਤੇ ਪੜ੍ਹਾਈ ਅਤੇ ਹੋਰਨਾਂ ਖੇਤਰਾਂ ਦੇ ਵਿੱਚ ਦਿਲਚਸਪੀ ਵਿਖਾਉਣ ਵਾਲੇ ਵਿਦਿਆਰਥੀਆਂ ਦੀ ਨਬਜ਼ ਨੂੰ ਪਛਾਣਨ ਦੀ ਮੁਹਾਰਤ ਇਸ ਸਕੂਲ ਦੇ ਸਟਾਫ਼ ਕੋਲ ਹੈ। ਐਜੂਕੇਸ਼ਨ ਟੂਡੇ ਦੇ ਅਨੁਸਾਰ ਅਜਿਹੀਆਂ ਵਿਸ਼ੇਸ਼ਤਾਵਾਂ ਵਾਲਾ ਇਹ ਪੰਜਾਬ ਦਾ ਪਹਿਲਾਂ ਤੇ ਮੋਹਰੀ ਸਕੂਲ ਹੈ। ਅਜਿਹੇ ਵਿੱਚ ਇਸ ਵੱਕਾਰੀ ਐਵਾਰਡ ਤੇ ਰਸਮੀ ਮਾਨ ਸਨਮਾਨ ਤੇ ਹੱਕ ਇਸ ਦਾ ਬਣਦਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਸਕੂਲ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਤੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਮੱਲ੍ਹਾਂ ਮਾਰ ਕੇ ਕਈ ਵੱਕਾਰੀ ਐਵਾਰਡ ਤੇ ਟਰਾਫ਼ੀਆਂ ਤੇ ਕਬਜ਼ਾ ਜਮਾ ਚੁੱਕਾ ਹੈ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਵਿਰਕ ਦੇ ਦਿਸ਼ਾ ਨਿਦਰੇਸ਼ਾਂ ਤੇ ਐਮ.ਡੀ ਤੇਜਬੀਰ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਐਵਾਰਡ ਹਾਂਸਲ ਕਰਕੇ ਵਾਪਿਸ ਸਕੂਲ ਪਰਤਣ ਤੇ ਪ੍ਰਿੰਸੀਪਲ ਹਰਜਿੰਦਰ ਕੌਰ ਦਾ ਸਕੂਲ ਦੇ ਸਮੂੰਹ ਸਟਾਫ਼ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

Related Articles

Leave a Comment