ਜ਼ੀਰਾ/ ਫਿਰੋਜ਼ਪੁਰ 29 (ਗੁਰਪ੍ਰੀਤ ਸਿੰਘ ਸਿੱਧੂ) ਸ਼ਿਵ ਦਰਬਾਰ ਚੌਕ ਜ਼ੀਰਾ ਵਿਖੇ ਸਥਿਤ ਸ਼ਿਵ ਦਰਬਾਰ ਸੇਵਾ ਕਮੇਟੀ ਅਤੇ ਜੈ ਬਰਫ਼ਾਨੀ ਸੇਵਾ ਦਲ ਦੇ ਮੈਂਬਰਾਂ ਵੱਲੋਂ ਸ਼ਿਵ ਦਰਬਾਰ ਚੌਕ ਵਿਖੇ ਮਿਤੀ 9 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ 16 ਵੇ ਵਾਰਸ਼ਿਕ ਜਾਗਰਣ ਦਾ ਸੱਦਾ ਦੇਣ ਲਈ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਦੇ ਗ੍ਰਹਿ ਝਤਰਾ ਰੋਡ ਪੁੱਜਣ ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਜਾਗਰਣ ਸਬੰਧੀ ਜਾਣਕਾਰੀ ਦਿੰਦਿਆਂ ਪ੍ਧਾਨ ਸੁਨੀਲ ਕੁਮਾਰ ਬਾਰੀਆ ਨੇ ਦੱਸਿਆ ਕੀ ਮਿਤਿ 9 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਜਾਗਰਣ ਦੀ ਸਮਾਪਤੀ ਤੱਕ ਲੰਗਰ ਭੰਡਾਰਾ ਅਤੁੱਟ ਚੱਲਦਾ ਰਹੇਗਾ।ਇਸ ਮੌਕੇ ਸੁਖਦੇਵ ਬਿਟੂ ਵਿਜ ਅਤੇ ਰਜਿੰਦਰ ਪਾਲ ਰਿੰਪਾ ਵੱਲੋਂ ਜੈ ਬਰਫ਼ਾਨੀ ਸੇਵਾ ਦਲ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੁਨੀਲ ਕੁਮਾਰ ਬਾਰੀਆ ਪ੍ਰਧਾਨ, ਸਤੀਸ਼ ਕੁਮਾਰ ਸੇਠੀ ਕੈਸ਼ੀਅਰ , ਵਿਜੈ ਕੁਮਾਰ ਸੇਠੀ ਮੀਤ ਪ੍ਰਧਾਨ, ਕਾਕਾ ਸੇਠੀ, ਕਾਲੂ ਸੱਚਦੇਵਾ, ਕਪਲ ਜਨੇਜਾ, ਪ੍ਰਿੰਸ, ਬਿੰਨੀ, ਸੈਮੀ, ਮਨਦੀਪ ਕੁਮਾਰ, ਰਾਜੂ ਛਾਬੜਾ ਆਦਿ ਹਾਜਰ ਸਨ। ਇਸ ਮੌਕੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਨੌਜਵਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਬਰਫ਼ਾਨੀ ਸੇਵਾ ਦਲ ਨੌਜਵਾਨ ਪੀੜ੍ਹੀ ਨੂੰ ਧਾਰਮ ਨਾਲ ਜੋੜਨ ਲਈ ਉਪਰਾਲੇ ਕਰ ਰਹੇ ਹਨ ਜੋ ਸ਼ਲਾਘਾਯੋਗ ਉਪਰਾਲਾ ਹੈ।