Home » ਕੱਲ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਿਰੰਗਾ ਯਾਤਰਾ ਕੱਢ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ।

ਕੱਲ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਿਰੰਗਾ ਯਾਤਰਾ ਕੱਢ ਕੇ ਸ਼ਰਧਾਂਜਲੀ ਦਿੱਤੀ ਜਾਵੇਗੀ।

by Rakha Prabh
77 views
ਹੁਸ਼ਿਆਰਪੁਰ 29 ਅਗਸਤ ( ਤਰਸੇਮ ਦੀਵਾਨਾ ) ਸ਼ਿਵ ਸੈਨਾ ਹਿੰਦ ਦੇ ਉੱਤਰ ਭਾਰਤ ਪ੍ਰਮੁੱਖ ਦਿਪਾਂਸ਼ੁ ਸੂਦ ਨੇ ਕਿਹਾ  ਕਿ 31 ਅਗਸਤ 2023 ਨੂੰ ਮਰਹੂਮ ਸਾਬਕਾ ਮੁੱਖਮੰਤਰੀ ਪੰਜਾਬ ਬੇਅੰਤ ਸਿੰਘ  ਦੀ ਨਿੱਘੀ ਯਾਦ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ ਜੋ ਕਿ ਢਕੋਲੀ ਸ਼ਾਲੀਮਾਰ ਇੰਨਕਲੇਵ ਨੇਪਾਲੀ ਬਾਬਾ ਡੇਰਾ ਤੋਂ ਰਵਾਨਾ ਹੋ ਕੇ ਸ਼ਿਵ ਸਾਗਰ  ਮਹਾਂਕਾਲੀ ਮੰਦਿਰ ਗੁਲਮੋਹਰ ਸਿਟੀ ਬਡਾਲਾ ਰੋਡ ਖਰੜ ਆਕੇ ਸਮਾਪਤ ਹੋਵੇਗੀ।
ਦੀਪਾਂਸ਼ੁ ਸੂਦ ਨੇ ਕਿਹਾ ਕਿ ਉਹ 31 ਅਗਸਤ 1995 ਦਾ ਦਿਨ ਸੀ ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਪੰਜਾਬ ਹਰਿਆਣਾ ਸਕਤਰੇਤ ਦੇ ਬਾਹਰ ਆਪਣੀ ਕਾਰ ਵਿੱਚ ਮਜੂਦ ਸਨ ਉਦੋਂ ਹੀ ਇੱਕ ਖਾਲਿਸਤਾਨੀ  ਉਥੇ ਮਨੁੱਖੀ ਬੰਬ ਬਣ ਕੇ ਪਹੁਚਿਆ ਅਤੇ ਆਪਣੇ ਆਪ ਨੂੰ ਧਮਾਕੇ ਨਾਲ ਉਡਾ ਲਿਆ ਇਹ ਧਮਾਕਾ ਇੰਨਾ ਜੋਰਦਾਰ ਸੀ ਕਿ ਇਸ ਦੀ ਗੂੰਜ ਦੂਰ ਦੂਰ ਤੱਕ ਸੁਣਾਈ ਦਿੱਤੀ ਅਤੇ ਜਦੋਂ ਧਮਾਕੇ ਦੇ ਧੂਏਂ ਦਾ ਗੁਬਾਰ ਹੱਟਿਆ ਤਾਂ ਦੇਖਿਆ ਗਿਆ ਕਿ ਕਈ ਲੋਕਾਂ ਦੇ ਜਿਸਮ ਦੇ ਚੀਥੜੇ ਹੋਏ ਪਏ ਸੀ ਅਤੇ ਹਰ ਜਗ੍ਹਾ ਖੂਨ ਹੀ ਖੂਨ ਪਿਆ ਦਿਸ ਰਿਹਾ ਸੀ।ਇਸ ਆਤਮਘਾਤੀ  ਹਮਲੇ ਚ ਬੇਅੰਤ ਸਿੰਘ ਜੀ ਸਣੇ 18 ਲੋਕਾਂ ਦੀ ਮੌਤ ਹੋ ਗਈ ਸੀ ਦਿਪਾਂਸ਼ੂ ਸੂਦ  ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਜਾਨ ਦੀ ਬਾਜੀ ਲਗਾ ਕੇ  ਜੜ੍ਹ ਤੋਂ ਖਤਮ ਸ਼ਹੀਦੇ ਆਜਮ  ਮਰਹੂਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ  ਨੇ ਕੀਤਾ,ਜਿਨ੍ਹਾਂ ਦੀ ਸੋਚ ਤੇ ਸ਼ਿਵ ਸੈਨਾ ਹਿੰਦ ਅੱਜ ਵੀ ਪਹਿਰਾ ਦੇ ਰਹੀ ਹੈ । ਦੀਪਾਂਸ਼ੂ ਸੂਦ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਕਿਸੀ ਵੀ ਕੀਮਤ ਤੇ  ਪੰਜਾਬ ਵਿੱਚ ਅੱਤਵਾਦ ਨੂੰ ਨਹੀਂ ਪਨਪਣ ਨਹੀ ਦੇਵੇਗੀ ।

Related Articles

Leave a Comment