Home » 20 ਲੱਖ ਦੀ ਫਿਰੋਤੀ ਮੰਗਣ ਵਾਲਿਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਦੇ ਬਾਵਜ਼ੂਦ ਵੀ 2 ਦੋਸ਼ੀਆਂ ਨੂੰ ਕਾਬੂ ਕਰਨ ਵਾਲੇ ਮੁੱਖ ਸਿਪਾਹੀ ਗੁਰਜੀਤ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਏ.ਐਸ.ਆਈ

20 ਲੱਖ ਦੀ ਫਿਰੋਤੀ ਮੰਗਣ ਵਾਲਿਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਦੇ ਬਾਵਜ਼ੂਦ ਵੀ 2 ਦੋਸ਼ੀਆਂ ਨੂੰ ਕਾਬੂ ਕਰਨ ਵਾਲੇ ਮੁੱਖ ਸਿਪਾਹੀ ਗੁਰਜੀਤ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਏ.ਐਸ.ਆਈ

by Rakha Prabh
11 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਸਿਪਾਹੀ ਗੁਰਜੀਤ ਸਿੰਘ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬੜੀ ਬਹਾਦਰੀ ਨਾਲ ਦੋਸ਼ੀਆਂ ਦਾ ਮੁਕ਼ਾਬਲਾ ਕਰਦੇ ਹੋਏ ਗੋਲੀ ਲੱਗਣ ਦੇ ਬਾਵਜ਼ੂਦ ਵੀ 2 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਜਿਸਤੇ ਮਾਨਯੋਗ ਡੀ.ਜੀ.ਪੀ, ਪੰਜਾਬ, ਗੋਰਵ ਯਾਦਵ ਵੱਲੋਂ ਮੁੱਖ ਸਿਪਾਹੀ ਗੁਰਜੀਤ ਸਿੰਘ ਦੀ ਹੌਂਸਲਾ ਅਫ਼ਜਾਈ ਲਈ ਮੁੱਖ ਸਿਪਾਹੀ ਰੈਂਕ ਤੋਂ ਏ.ਐਸ.ਆਈ ਰੈਂਕ ਤੇ ਤਰੱਕੀਯਾਬ ਕੀਤਾ ਗਿਆ।
ਮਿਤੀ 22-12-2022 ਨੂੰ ਸੂਚਨਾਂ ਮਿਲੀ ਕਿ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੇ ਏਰੀਆਂ ਵਿੱਚ ਨੌਜ਼ਵਾਨਾਂ ਵੱਲੋਂ ਇੱਕ ਵਪਾਰੀ ਪਾਸੋਂ 20 ਲੱਖ ਰੁਪੈ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ। ਜਿਸਤੇ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਵੱਲੋਂ ਖੁਦ ਅਗਵਾਈ ਕਰਦੇ ਹੋਏ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਸਮੇਤ ਪਾਰਟੀ ਵੱਲੋਂ ਫਿਰੋਤੀ ਮੰਗਣ ਵਾਲੇ ਨੌਜ਼ਵਾਨਾਂ ਨੂੰ ਕਾਬੂ ਕਰਨ ਲਈ ਯੋਜ਼ਨਾਬੰਧ ਤਰੀਕੇ ਨਾਲ ਟਰੈਪ ਲਗਾਇਆ ਸੀ ਤਾਂ ਰੇਡ ਦੌਰਾਨ ਇਹਨਾਂ ਨੌਜ਼ਵਾਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ, ਮੁੱਠਭੇੜ ਦੌਰਾਨ ਮੁੱਖ ਸਿਪਾਹੀ ਗੁਰਜੀਤ ਸਿੰਘ, ਗੰਨਮੈਨ ਏ.ਸੀ.ਪੀ ਨੋਰਥ, ਅੰਮ੍ਰਿਤਸਰ ਗੋਲੀ ਲੱਗਣ ਨਾਲ ਉਹ ਜਖ਼ਮੀ ਹੋ ਗਿਆ ਪਰ ਜ਼ਖ਼ਮੀ ਹੋਣ ਦੇ ਬਾਵਜ਼ਦ ਦੀ ਬੜੀ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਹੋਇਆ ਜਵਾਬੀ ਫਾਈਰਿੰਗ ਦੌਰਾਨ ਇੱਕ ਗੋਲੀ ਦੋਸ਼ੀ ਅਮਰ ਕੁਮਾਰ ਉਰਫ਼ ਭੂੰਡਾ ਦੇ ਸੱਜੇ ਪੱਟ ਤੇ ਲੱਗੀ। ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਦੋਸ਼ੀ ਅਮਰ ਕੁਮਾਰ ਉਰਫ਼ ਭੂੰਡੀ ਅਤੇ ਇਸਦੇ ਦੂਸਰੇ ਸਾਥੀ ਅਜੇ ਭਲਵਾਨ ਉਰਫ਼ ਅਜੇ ਬਾਊਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 2 ਪਿਸਟਲ 32 ਬੋਰ ਅਤੇ 8 ਜਿੰਦਾਂ ਰੌਂਦ ਬ੍ਰਾਮਦ ਕਰਕੇ ਮੁਕੱਦਮਾਂ ਨੰਬਰ 176 ਮਿਤੀ 22-12-2022 ਜੁਰਮ 387, 307, 336, 506, 353,186,34 ਭ:ਦ:, 25,54,59 ਅਸਲ੍ਹਾ ਐਕਟ ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਵਿੱਖੇ ਦਰਜ਼ ਕੀਤਾ ਗਿਆ ਸੀ।

Related Articles

Leave a Comment