ਫਿਰੋਜ਼ਪੁਰ, 06 ਅਕਤੂਬਰ 2023:
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ ਵੱਲੋਂ ਬਾਬਾ ਰਾਮ ਲਾਲ ਨਗਰ ਵਾਰਡ ਨੰਬਰ 20 ਇੰਡਸਟਰੀ ਪਾਰਕ ਵਿਚ ਓਪਨ ਜਿੰਮ ਲਗਾਉਣ ਅਤੇ ਸੁੰਦਰੀਕਰਨ ਵਾਸਤੇ 2,25000 ਰੁਪਏ ਗ੍ਰਾਂਟ ਜਾਰੀ ਕੀਤੀ ਗਈ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਅਤੇ ਚੇਅਰਮੈਨ ਸ. ਚੰਦ ਸਿੰਘ ਗਿੱਲ ਨੇ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹਾ ਯੋਜਨਾ ਕਮੇਟੀ ਫਿਰੋਜ਼ਪੁਰ ਦੇ ਬੰਧਨ ਮੁਕਤ ਫੰਡ ਸਾਲ 2023-24 ਵਿਚੋਂ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਰਾਜ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਹਲਕੇ ਦੇ ਵਿਕਾਸ ਲਈ ਵੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਸ਼ਹਿਰ ਸ.ਬਲਰਾਜ ਸਿੰਘ ਕਟੋਰਾ, ਸ. ਸੁਰਜੀਤ ਵਿਲਾਸਰਾ, ਸ. ਗੁਰਜੀਤ ਸਿੰਘ ਚੀਮਾ, ਸ਼੍ਰੀ ਹਿਮਾਂਸ਼ੂ ਠੱਕਰ, ਸ. ਮਨਪ੍ਰੀਤ ਸਿੰਘ ਚੀਮਾ, ਸ. ਬਲਦੇਵ ਸਿੰਘ ਮਲ੍ਹੀ, ਸ. ਬਾਬਾ ਕੁਲਵੰਤ ਸਿੰਘ ਵਾਰਡ ਇੰਚਾਰਜ, ਸ. ਤਰਸੇਮ ਸਿੰਘ ਵਿਰਕ ਬਲਾਕ ਪ੍ਰਧਾਨ, ਸ. ਇੰਦਰਪਾਲ ਸਿੰਘ, ਗੋਰਾ ਕੋਟੀਆ, ਸ. ਪਿੱਪਲ ਸਿੰਘ, ਸ. ਲਖਵਿੰਦਰ ਸਿੰਘ ਹਾਜ਼ਰ ਸਨ।