ਲਹਿਰਾਗਾਗਾ, 23 ਜੂਨ, 2023: ਐਨ. ਸੀ. ਸੀ. ਉੱਤਰਾਖੰਡ ਵੱਲੋਂ ਪਿਥੌਰਗੜ੍ਹ ਵਿਖੇ ਲਾਏ ਜਾ ਰਹੇ ਰਾਸ਼ਟਰੀ ਪੱਧਰ ‘ਤੇ ਪ੍ਰਬਤ ਆਰੋਪੀ ਕੈਂਪ-2023 ‘ਚ ਭਾਗ ਲੈਣ ਲਈ ਸੀਬਾ ਸਕੂਲ, ਲਹਿਰਾਗਾਗਾ ਦੀ ਐਨ. ਸੀ. ਸੀ. ਕੈਡਿਟ
ਦਮਨਪ੍ਰੀਤ ਕੌਰ ਆਪਣੇ ਸਾਥੀਆਂ ਸਮੇਤ ਰਵਾਨਾ ਹੋਈ। ਦਮਨਪ੍ਰੀਤ ਕੌਰ ਦੀ ਚੋਣ 3 ਪੰਜਾਬ ਏਅਰ ਸਕੈਡਨ ਐਨ.ਸੀ.ਸੀ. ਪਟਿਆਲਾ ਵੱਲੋਂ ਕੀਤੀ ਗਈ ਹੈ।
ਇਸ ਸਬੰਧੀ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਯੂਨਿਟ ਦੇ ਏ.ਐਨ.ਓ ਸੁਭਾਸ਼ ਚੰਦ ਨੇ ਦੱਸਿਆ ਕਿ ਇਹ ਛੇ ਰੋਜ਼ਾ ਕੈਂਪ 23 ਤੋਂ 29 ਜੂਨ ਤੱਕ ਲੱਗੇਗਾ। ਇਸ ਦੌਰਾਨ ਪਹਾੜ ‘ਤੇ ਚੜ੍ਹਨ ਦੀ ਟ੍ਰੇਨਿੰਗ ਅਤੇ ਰੱਸੀ ਰਾਹੀਂ ਦਰਿਆ ਪਾਰ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ।