ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ ) ਭਾਈ ਗੁਰਮੀਤ ਸਿੰਘ ਥੂਹੀ ਕਾਰਜਕਾਰੀ ਪੰਜਾਬ ਪ੍ਰਧਾਨ ਸਿੱਖ ਸਦਭਾਵਨਾ ਦਲ ਨੇ ਹਲਕਾ ਸਮਾਣਾ ਪਟਿਆਲ਼ਾ ਦੇ ਪਿੰਡ ਖੇੜੀ ਫੱਤਣ ਵਿਖੇ ਭਾਈ ਭੁਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਇਕੱਤ੍ਰਤਾ ਕੀਤੀ ।ਜਿਸ ਵਿੱਚ ਉਹਨਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ੩੨੮ ਪਾਵਨ ਸਰੂਪਾਂ ਬਾਬਤ ਕਿਹਾ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਸੱਜੇ ਖੱਬੇ ਤੋਂ ਧਿਆਨ ਹਟਾਉਣ ਕਾਨੂੰਨ ਮੁਤਾਬਿਕ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਜਿਸ ਦੀ ਅਵਾਜ਼ ਅਸੀਂ ਦਲ ਵੱਲੋਂ ਭਾਈ ਬਲਦੇਵ ਸਿੰਘ ਵਡਾਲਾ ਕੌਮੀ ਸੇਵਾਦਾਰ ਜੀ ਦੀ ਸਰਪ੍ਰਸਤੀ ਹੇਠ ਪਿਛਲੇ ਬੱਤੀ ਮਹੀਨਿਆਂ ਤੋਂ ਦੇ ਰਹੇ ਹਾਂ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚੋਂ ਨਰੈਣੂੰ ਕੋੜਮਾ ਕੱਢਣਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਸ਼੍ਰੋਮਣੀ ਕਮੇਟੀ ਚੋਣਾ ਲਈ ਲਾਮਬੰਦ ਹੋਣ ਲਈ ਵੀ ਕਿਹਾ। ਉਹਨਾਂ ਲਾਏ ਗਏ ਜੱਥੇਦਾਰਾਂ ਉੱਤੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਕਰਮਚਾਰੀ ਜੱਥੇਦਾਰਾਂ ਅਤੇ ਸਿਆਸੀ ਪ੍ਰਧਾਨਾਂ ਨੇ ਰਲ਼ ਮਿਲ ਕੇ ਪੰਥ ਦਾ ਭੱਠਾ ਬਿਠਾ ਦਿੱਤਾ ਹੈ। ਨਾ ਤਾਂ ਮੁਲਾਜ਼ਮ ਜੱਥੇਦਾਰ ਹੋ ਸਕਦਾ ਹੈ ਨਾਂ ਜੱਥੇਦਾਰ ਹੈੱਡ ਗ੍ਰੰਥੀ ਅਤੇ ਇਹਨਾਂ ਅਹੁੱਦਿਆਂ ਤੇ ਰਹਿ ਕੇ ਨਾ ਐਡੀਸ਼ਨਲ ਲੱਗ ਸਕਦੇ ਹਨ। ਏਥੇ ਸਭ ਕਾਨੂੰਨਾਂ ਦੀਆਂ ਧੱਜੀਆ ਉੱਡੀਆਂ ਹਨ। ਇਸ ਦਾ ਇੱਕੋਂ ਇੱਕ ਹੀ ਹੱਲ੍ਹ ਹੈ ਕਿ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣੀ। ਵਿਸ਼ੇਸ਼ ਤੌਰ ਤੇ ਭਾਈ ਥੂਹੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਭਾਈ ਭੁਪਿੰਦਰ ਸਿੰਘ, ਭਾਈ ਗੁਰਲਾਲ ਸਿੰਘ, ਭਾਈ ਵਿਕਰਮਜੀਤ ਸਿੰਘ, ਭਾਈ ਅਹਿਤਾਸ ਸਿੰਘ, ਭਾਈ ਅਰਸ਼ਦੀਪ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਨਿਸ਼ਾਨ ਸਿੰਘ ,ਰਛਪਾਲ ਸਿੰਘ, ਪਲਵਿੰਦਰ ਸਿੰਘ, ਰਣਜੋਧ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਮਹਿਤਾਬ ਸਿੰਘ, ਸਿੰਦਰ ਸਿੰਘ ਆਦਿ ਹਾਜ਼ਰ ਸਨ।