ਜ਼ੀਰਾ/ਫਿਰੋਜ਼ਪੁਰ, 19 ਅਪ੍ਰੈਲ ( ਗੁਰਪ੍ਰੀਤ ਸਿੰਘ ਸਿੱਧੂ ) ਸਰਕਾਰੀ ਪ੍ਰਾਇਮਰੀ ਸਕੂਲ ਗਾਦੜੀ ਵਾਲਾ ਵਿਖੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਦੇ ਸੰਵਿਧਾਨ ਰਚੇਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133 ਵੇ ਜਨਮ ਦਿਹਾੜਾ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਯੂਥ ਕਲੱਬ ਗਾਦੜੀ ਵਾਲਾ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਸਮਾਗਮ ਅਯੋਜਿਤ ਕੀਤਾ ਗਿਆ। ਇਸ ਦੌਰਾਨ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਜੀਵਨ ਸਿੰਘ ਯੂਥ ਕਲੱਬ ਦੇ ਆਗੂਆਂ ਨੇ ਵਿਦਿਆਰਥੀਆਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੇਸ਼ ਲਈ ਕੀਤੇ ਗਏ ਉਹਨਾਂ ਵੱਲੋਂ ਕਾਰਜਾਂ ਦੀਆਂ ਉਦਾਹਰਣਾਂ ਦੇ ਕੇ ਬੱਚਿਆਂ ਨੂੰ ਉਤਸਾਹਿਤ ਕੀਤਾ। ਇਸ ਮੌਕੇ ਯੂਥ ਕਲੱਬ ਦੇ ਆਗੂ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਲਾਬ ਸਿੰਘ, ਮਲਕੀਤ ਸਿੰਘ ਜੋਨੀ, ਜੀਤ ਸਿੰਘ, ਗੁਰਦੇਵ ਸਿੰਘ ਫੌਜੀ , ਲਖਬੀਰ ਅਲੀ, ਡਾ ਗੁਰਮੇਲ ਸਿੰਘ, ਮੰਗਲ ਸਿੰਘ,ਲਖਬੀਰ ਸਿੰਘ, ਹਰਮਨ ਸਿੰਘ , ਗੁਰਪ੍ਰੀਤ ਸਿੰਘ ਗੋਪਾ, ਗਿਆਨ ਸਿੰਘ, ਗੁਰਸੇਵਕ ਸਿੰਘ, ਗਿਆਨ ਸਿੰਘ ਦਰਜੀ ਤੋਂ ਇਲਾਵਾਂ ਸਕੂਲ਼ ਸਟਾਫ ਵਿੱਚ ਮੁੱਖ ਅਧਿਆਪਕ ਮਨਜੀਤ ਕੌਰ, ਅਧਿਆਪਕ ਬਲਵਿੰਦਰ ਕੌਰ, ਸਿਮਰਨ, ਪ੍ਰਭਜੋਤ ਕੌਰ , ਅਮਨਦੀਪ ਕੌਰ, ਕੁਦਰਤ ਕੌਰ ਆਦਿ ਤੋਂ ਇਲਾਵਾ ਅਧਿਆਪਕ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।