Home » ਅੰਮ੍ਰਿਤਸਰ ਦੇ ਪਰਸਿੱਧ ਸੋਸ਼ਲ ਵਰਕਰ ਵਿੱਕੀ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਜੁਆਇੰਨ

ਅੰਮ੍ਰਿਤਸਰ ਦੇ ਪਰਸਿੱਧ ਸੋਸ਼ਲ ਵਰਕਰ ਵਿੱਕੀ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਜੁਆਇੰਨ

ਅੰਮ੍ਰਿਤਸਰ ਦੇ ਪਰਸਿੱਧ ਸੋਸ਼ਲ ਵਰਕਰ ਵਿੱਕੀ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਜੁਆਇੰਨ

by Rakha Prabh
26 views

ਅੰਮ੍ਰਿਤਸਰ ਦੇ ਪਰਸਿੱਧ ਸੋਸ਼ਲ ਵਰਕਰ ਵਿੱਕੀ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਜੁਆਇੰਨ

ਅੰਮ੍ਰਿਤਸਰ 19 ਅਪ੍ਰੈਲ 2024

ਅੰਮ੍ਰਿਤਸਰ ਦੇ ਕੋਰਟ ਖਾਲਸਾ ਇਲਾਕੇ ਦੇ ਪਰਸਿੱਧ ਸੋਸ਼ਲ ਵਰਕਰ ਜਿਨ੍ਹਾਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਅਥਾਹ ਸੇਵਾ, ਸੰਭਾਲ ਅਤੇ ਮਦਦ ਕੀਤੀ ਗਈ ਸੀ, ਉਹਨਾਂ ਨੇ ਸ੍ਰੀ ਅਨਿਲ ਜੋਸ਼ੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇੰਨ ਕਰ ਲਿਆ ਹੈ । ਇਸ ਮੌਕੇ ਤੇ ਸ੍ਰੀ ਅਨਿਲ ਜੋਸ਼ੀ ਜੀ ਨੇ ਉਹਨਾਂ ਨੂੰ ਜੁਆਇਨਿੰਗ ਪੱਤਰ ਦਿੱਤਾ ਅਤੇ ਨਾਲ ਹੀ ਸਨਮਾਨ ਵਜੋਂ ਸਿਰੋਪਾਓ ਭੇਂਟ ਕੀਤਾ। ਇਸ ਮੌਕੇ ਸ੍ਰੀ ਅਨਿਲ ਜੋਸ਼ੀ ਨੇ ਉਹਨਾਂ ਦੇ ਪਾਰਟੀ ਨੂੰ ਜੁਆਇੰਨ ਕਰਨ ਤੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਨੂੰ ਬੱਲ ਮਿਲਣ ਦਾ ਦਾਅਵਾ ਕੀਤਾ। ਸ੍ਰੀ ਵਿੱਕੀ ਜੀ ਨੇ ਲੋਕ ਸਭਾ ਉਮੀਦਵਾਰ ਸ੍ਰੀ ਜੋਸ਼ੀ ਜੀ ਦਾ ਪੂਰੇ ਅੰਮ੍ਰਿਤਸਰ ਵਿੱਚੋਂ ਖੁੱਲਾ ਸਮਰਥਨ ਕਰਦਿਆ ਪਾਰਟੀ ਦੀ ਜਿੱਤ ਦਾ ਭਰੋਸਾ ਦਵਾਇਆ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੇਜਰ ਆਰ. ਐਸ. ਗਿੱਲ ਇਲੈਕਸ਼ਨ ਕੋਆਰਡੀਨੇਟਰ ਅਤੇ ਪਾਰਟੀ ਵਰਕਰਾ ਮੌਜੂਦ ਸਨ।

Related Articles

Leave a Comment