ਥਾਣਾ ਸਦਰ ਦੀ ਚੌਕੀ ਵਿਜੇ ਨਗਰ ਵੱਲੋ 2250 ਪੈਕਟ ਜਾਅਲੀ ਨਮਕ ਸਮੇਤ 01 ਕਾਬੂ।
ਅੰਮ੍ਰਿਤਸਰ (ਗਰਮੀਤ ਸਿੰਘ ਪੱਟੀ )ਮੁਕੱਦਮਾ ਨੰਬਰ 186 ਮਿਤੀ 18-06-2023 ਜੁਰਮ 63/65 ਕਾਪੀ ਰਾਈਟ ਐਕਟ, ਥਾਣਾ ਸਦਰ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਸੰਜੂ ਅਰੌੜਾ ਪੁੱਤਰ ਸ਼ਾਮ ਸੁੰਦਰ ਵਾਸੀ ਚੌਂਕ ਮੋਨੀ, ਨੇੜੇ ਚਾਟੀਵਿੰਡ ਗੇਟ, ਅੰਮ੍ਰਿਤਸਰ।
ਬ੍ਰਾਮਦਗੀ:- 2,250 ਪੈਕਟ ਜਾਅਲੀ ਨਮਕ।
ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਅੰਡਰ ਟ੍ਰੈਨਿੰਗ) ਦੀ ਨਿਗਰਾਨੀ ਹੇਠ ਐਸ.ਆਈ ਸੁਸ਼ੀਲ ਕੁਮਾਰ, ਇੰਚਾਰਜ਼ ਪੁਲਿਸ ਚੌਕੀ ਵਿਜੇ ਨਗਰ ਸਮੇਤ ਪੁਲਿਸ ਪਾਰਟੀ ਵੱਲੋ ਸੂਚਨਾ ਦੇ ਅਧਾਰ ਪਰ ਦੋਸ਼ੀ ਸੰਜੂ ਅਰੋੜਾ ਨੂੰ ਕਾਬੂ ਕਰਕੇ ਇਸ ਪਾਸੋਂ 2,250 ਨਕਲੀ ਟਾਟਾ ਮਾਰਕਾ ਨਮਕ ਦੇ ਪੈਕਟ ਬ੍ਰਾਮਦ ਕੀਤੇ ਗਏ।